ਐੱਸ. ਡੀ. ਆਰ. ਐੱਫ, ਪੁਲਿਸ ਅਤੇ ਹੋਰ ਬਚਾਅ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿਚ ਰੁੱਝੀਆਂ
ਹਰਿਦੁਆਰ, 27 ਜੁਲਾਈ : ਉਤਰਾਖੰਡ ਦੇ ਹਰਿਦੁਆਰ ਵਿਚ ਸਾਉਣ ਦੇ ਪਵਿੱਤਰ ਮਹੀਨੇ ਵਿਚ ਕਾਂਵੜੀਆਂ ਸਮੇਤ ਹਜ਼ਾਰਾਂ ਸ਼ਰਧਾਲੂ ਪਹੁੰਚਦੇ ਹਨ। ਅੱਜ ਐਤਵਾਰ ਸਵੇਰੇ ਹਰਿਦੁਆਰ ਦੇ ਮਨਸਾ ਦੇਵੀ ਮੰਦਰ ਕੰਪਲੈਕਸ ਦੇ ਨੇੜੇ ਭਗਦੜ ਮਚੀ। ਇਸ ਘਟਨਾ ਵਿਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਜ਼ਖਮੀਆਂ ਦੀ ਗਿਣਤੀ 2 ਦਰਜਨ ਤੋਂ ਵੱਧ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਹਾਈ ਵੋਲਟੇਜ ਬਿਜਲੀ ਦੀ ਤਾਰ ਡਿੱਗਣ ਕਾਰਨ ਹਫੜਾ-ਦਫੜੀ ਮਚ ਗਈ।
ਗੜ੍ਹਵਾਲ ਡਵੀਜ਼ਨ ਦੇ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਕਿਹਾ ਕਿ ਇਹ ਹਾਦਸਾ ਮੰਦਰ ਵਿਚ ਭਾਰੀ ਭੀੜ ਇਕੱਠੀ ਹੋਣ ਕਾਰਨ ਵਾਪਰਿਆ। ਐੱਸ. ਡੀ. ਆਰ. ਐੱਫ, ਸਥਾਨਕ ਪੁਲਿਸ ਅਤੇ ਹੋਰ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਰਾਹਤ ਅਤੇ ਬਚਾਅ ਕਾਰਜਾਂ ਵਿਚ ਰੁੱਝੀਆਂ ਹੋਈਆਂ ਹਨ। ਇਸ ਸਬੰਧੀ ਮੈਂ ਲਗਾਤਾਰ ਸਥਾਨਕ ਪ੍ਰਸ਼ਾਸਨ ਦੇ ਸੰਪਰਕ ਵਿਚ ਹਾਂ ਅਤੇ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਰਿਦੁਆਰ ਦੇ ਮਨਸਾ ਦੇਵੀ ਮੰਦਰ ਰੋਡ ‘ਤੇ ਹੋਈ ਭਗਦੜ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਹਰਿਦੁਆਰ ਦੇ ਮਨਸਾ ਦੇਵੀ ਮੰਦਰ ਰੋਡ ‘ਤੇ ਹੋਈ ਭਗਦੜ ਬਾਰੇ ਬਹੁਤ ਦੁਖਦਾਈ ਖ਼ਬਰ ਮਿਲੀ ਹੈ।
ਜ਼ਿਕਰਯੋਗ ਹੈ ਹਰਿ ਕੀ ਪੌੜੀ ਤੋਂ ਮੰਦਰ ਦੀ ਦੂਰੀ ਲਗਭਗ 1.5 ਤੋਂ 2 ਕਿਲੋਮੀਟਰ ਹੈ। ਉੱਪਰ ਸਿੱਧੇ ਪਹਾੜੀ ਰਸਤੇ ‘ਤੇ ਚੰਡੀ ਦੇਵੀ ਅਤੇ ਮਨਸਾ ਦੇਵੀ ਮੰਦਰ ਮੌਜੂਦ ਹਨ, ਜਿੱਥੇ ਚੜ੍ਹਨਾ ਪੈਂਦਾ ਹੈ।
Read More : ਘਰ ਵਿਚ ਖੜ੍ਹੀ ਕਾਰ ਲਈ ਹੈਲਮੇਟ ਨਾ ਪਹਿਨਣ ’ਤੇ ਚਲਾਨ ਜਾਰੀ