ਗੁਹਾਟੀ, 21 ਨਵੰਬਰ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਗੁਹਾਟੀ ਵਿਚ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਦੱਖਣੀ ਅਫਰੀਕਾ ਨੇ 6 ਵਿਕਟਾਂ ਗੁਆ ਕੇ 247 ਦੌੜਾਂ ਬਣਾ ਲਈਆਂ।
ਇਸ ਦੌਰਾਨ ਭਾਰਤੀ ਗੇਦਬਾਜ ਕੁਲਦੀਪ ਯਾਦਵ ਨੇ ਸਭ ਤੋਂ ਵੱਧ 3 ਵਿਕਟਾਂ ਹਾਸਲ ਕੀਤੀਆਂ। ਰਵਿੰਦਰ ਜਡੇਜਾ ਨੇ ਆਖਰੀ ਸੈਸ਼ਨ ਵਿੱਚ ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਨੂੰ ਮਿਡ ਆਫ ‘ਤੇ ਯਸ਼ਸਵੀ ਜੈਸਵਾਲ ਦੁਆਰਾ ਕੈਚ ਕਰਵਾਉਣ ਤੋਂ ਬਾਅਦ ਕੁਲਦੀਪ ਨੇ ਟ੍ਰਿਸਟਨ ਸਟੱਬਸ (49) ਅਤੇ ਵਿਆਨ ਮਲਡਰ (13) ਦੀਆਂ ਦੋ ਮਹੱਤਵਪੂਰਨ ਵਿਕਟਾਂ ਝਟਕਾ ਕੇ ਮਹਿਮਾਨ ਟੀਮ ਨੂੰ ਵਾਪਸੀ ਦਿਵਾਈ। ਸਟੰਪ ਤੱਕ, ਸੇਨੂਰਨ ਮੁਥੁਸਾਮੀ 25 ਦੌੜਾਂ ‘ਤੇ ਨਾਬਾਦ ਸੀ ਅਤੇ ਦੂਜੇ ਸਿਰੇ ‘ਤੇ ਨਵੇਂ ਬੱਲੇਬਾਜ਼ ਕਾਈਲ ਵੇਰੇਨੇ ਸਨ, ਜਦੋਂ ਕਿ ਮੁਹੰਮਦ ਸਿਰਾਜ ਨੇ ਟੋਨੀ ਡੀ ਜ਼ੋਰਜ਼ੀ (28) ਨੂੰ ਪਿੱਛੇ ਕੈਚ ਕਰਵਾਇਆ।
Read More : ਮੰਡੀਆਂ ਸਾਡੀ ਅਰਥਵਿਵਸਥਾ ਦਾ ਧੁਰਾ : ਅਮਨ ਅਰੋੜਾ
