ਸ਼ਿਮਲਾ, 19 ਜਨਵਰੀ : ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਚੋਟੀਆਂ ’ਤੇ ਸੋਮਵਾਰ ਹੋਰ ਬਰਫ਼ਬਾਰੀ ਹੋਈ। ਲਾਹੌਲ ਸਪਿਤੀ ਤੇ ਮਨਾਲੀ ਦੀਆਂ ਉੱਚੀਆਂ ਚੋਟੀਆਂ, ਰੋਹਤਾਂਗ, ਸ਼ਿੰਕੁਲਾ, ਬਾਰਾਲਾਚਾ, ਕੁੰਜ਼ੁਮ ਤੇ ਚੰਦਰਤਾਲ ’ਚ ਵੀ ਬਰਫ਼ਬਾਰੀ ਹੋਈ।
ਮੌਸਮ ਵਿਭਾਗ ਨੇ 23 ਜਨਵਰੀ ਨੂੰ ਹਿਮਾਚਲ ’ਚ ਭਾਰੀ ਬਰਫ਼ਬਾਰੀ ਹੋਣ ਤੇ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। 19 ਤੇ 20 ਜਨਵਰੀ ਨੂੰ ਹਮੀਰਪੁਰ, ਊਨਾ, ਬਿਲਾਸਪੁਰ ਤੇ ਮੰਡੀ ਲਈ ਸੀਤ ਲਹਿਰ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
Read More : ਭਾਰਤ ਅਤੇ ਪਾਕਿਸਤਾਨ ’ਚ ਆਇਆ ਭੂਚਾਲ
