ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਗਈ ਸੀ ਹੈਰੋਇਨ
ਅੰਮ੍ਰਿਤਸਰ, 20 ਜੁਲਾਈ :-ਜ਼ਿਲਾ ਅੰਮ੍ਰਿਤਸਰ ਵਿਤ ਰਕੋਟਿਕਸ ਟਾਸਕ ਫੋਰਸ ਨੇ ਅੱਜ ਛੇਹਰਟਾ ਇਲਾਕੇ ’ਚ ਲਾਏ ਟ੍ਰੈਪ ਦੌਰਾਨ ਹੈਰੋਇਨ ਸਮੱਗਲਰ ਪ੍ਰਭਜੀਤ ਸਿੰਘ ਵਾਸੀ ਮੋਡੇ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਕਬਜ਼ੇ ’ਚੋਂ 15 ਕਿਲੋ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਲੱਗਭਗ 90 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਫਿਲਹਾਲ ਪੁਲਸ ਨੇ ਮੁਲਜ਼ਮ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਕੋਲੋਂ ਬਰਾਮਦ ਕੀਤੀ ਗਈ ਹੈਰੋਇਨ ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਈ ਗਈ ਸੀ। ਫਿਲਹਾਲ ਨਾਰਕੋਟਿਕਸ ਟਾਸਕ ਫੋਰਸ ਮੁਲਜ਼ਮ ਕੋਲੋਂ ਪੁੱਛਗਿੱਛ ਕਰ ਰਹੀ ਹੈ।
Read More : ਭਾਰਤੀ ਸਰਹੱਦ ‘ਚ ਘੁਮਪੈਠ ਕਰਦਾ ਪਾਕਿਸਤਾਨੀ ਕਾਬੂ
