ਗੁਰਦਾਸਪੁਰ, 15 ਨਵੰਬਰ : ਬੀ. ਐੱਸ. ਐੱਫ. ਗੁਰਦਾਸਪੁਰ ਨੇ ਇਕ ਸਮੱਗਲਰ ਨੂੰ ਹੈਰੈਇਨ ਤੇ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਬੀ. ਐੱਸ. ਐੱਫ. ਦੇ ਬੁਲਾਰੇ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਰੋਡ ਦੇ ਡੈਪਥ ਇਲਾਕੇ ਵਿਚ ਸ਼ੱਕੀ ਗਤੀਵਿਧੀਆਂ ਬਾਰੇ ਸੂਚਨਾ ਮਿਲੀ ਸੀ, ਜਿਸ ਦੇ ਅਧਾਰ ’ਤੇ ਇੰਟੈਲੀਜੈਂਸ ਟੀਮ ਨੇ ਪੱਖੋਕੇ ਮਾਹੀਮਾਰਾ ਪਿੰਡ ਦੇ ਨੇੜੇ ਘੁੰਮ ਰਹੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ।
ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਕਾਬੂ ਕੀਤਾ ਵਿਅਕਤੀ ਛੇਹਰਟਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਤਲਾਸ਼ੀ ਦੌਰਾਨ ਉਸ ਦੇ ਕੋਲੋਂ 1 ਪਿਸਤੌਲ ਸਮੇਤ ਮੈਗਜ਼ੀਨ, 1 ਜ਼ਿੰਦਾ ਰੌਂਦ, ਇਕ ਮੋਬਾਈਲ ਫੋਨ ਤੇ 4,210 ਰੁਪਏ ਨਕਦ ਬਰਾਮਦ ਕੀਤੇ ਗਏ।
ਅੱਗੇ ਦੀ ਪੁੱਛਗਿੱਛ ਵਿਚ ਇਸ ਵਿਅਕਤੀ ਨੇ ਇਕ ਹੋਰ ਟਿਕਾਣੇ ਬਾਰੇ ਜਾਣਕਾਰੀ ਦਿੱਤੀ, ਜਿਸ ਦੇ ਆਧਾਰ ’ਤੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਵਿਸ਼ਾਲ ਤਲਾਸ਼ੀ ਆਪ੍ਰੇਰੇਸ਼ਨ ਚਲਾਇਆ। ਤਲਾਸ਼ੀ ਦੌਰਾਨ 1 ਮੋਟਰਸਾਈਕਲ ਤੇ ਹੈਰੋਇਨ ਦੇ 4 ਵੱਡੇ ਪੈਕੇਟ ਬਰਾਮਦ ਕੀਤੇ ਗਏ, ਜਿਨ੍ਹਾਂ ਦਾ ਕੁੱਲ ਵਜ਼ਨ (ਪੈਕਿੰਗ ਸਮੇਤ) 11.08 ਕਿਲੋਗ੍ਰਾਮ ਪਾਇਆ ਗਿਆ। ਇਸ ਦੀ ਅੰਤਰਰਾਸ਼ਟਰੀ ਬਾਜ਼ਾਰ ਕੀਮਤ 55 ਕਰੋੜ ਰੁਪਏ ਹੈ।
ਵੱਡੇ ਪੈਕੇਟ ਖੋਲ੍ਹਣ ’ਤੇ ਉਨ੍ਹਾਂ ਵਿਚੋਂ 20 ਛੋਟੇ ਪੈਕੇਟ ਬਰਾਮਦ ਹੋਏ, ਜਿਨ੍ਹਾਂ ਨੂੰ ਕਈ ਪਰਤਾਂ ਵਾਲੇ ਕੱਪੜੇ ਤੇ ਪਲਾਸਟਿਕ ਵਿਚ ਮਹਿਫ਼ੂਜ਼ ਤਰੀਕੇ ਨਾਲ ਲਪੇਟਿਆ ਗਿਆ ਸੀ।
Read More : ਨਵੇਂ ਸਕੱਤਰ-ਇੰਚਾਰਜ ਪ੍ਰਗਟ ਸਿੰਘ ਵੱਲੋਂ ਜੰਮੂ-ਕਸ਼ਮੀਰ ‘ਚ ਪਹਿਲੀ ਸਮੀਖਿਆ ਬੈਠਕ
