ਨਾਭਾ, 25 ਅਗਸਤ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ਨੂੰ ਲੈ ਕੇ ਨਾਭਾ ਦੀ ਨਵੀਂ ਜ਼ਿਲਾ ਜੇਲ ’ਚ ਨਜ਼ਰਬੰਦ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਲਈ ਪੁਲਸ ਮੁਖੀ ਪਟਿਆਲਾ ਵਰੁਣ ਸ਼ਰਮਾ ਦੀ ਅਗਵਾਈ ਹੇਠ 2 ਮੈਂਬਰੀ ਐੱਸ. ਆਈ. ਟੀ. ਨਾਭਾ ਦੀ ਨਵੀਂ ਜ਼ਿਲਾ ਜੇਲ ਪਹੁੰਚੀ।
ਟੀਮ ’ਚ ਐੱਸ. ਐੱਸ. ਪੀ. ਵਰੁਣ ਸ਼ਰਮਾ ਤੋਂ ਇਲਾਵਾ ਐੱਸ. ਪੀ. ਡੀ. ਗੁਰਬੰਸ ਸਿੰਘ ਬੈਂਸ ਸ਼ਾਮਿਲ ਹਨ। ਐੱਸ. ਆਈ. ਟੀ. ਵੱਲੋਂ ਕਰੀਬ ਸਵਾ 2 ਘੰਟੇ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਹ ਪੱਤਰਕਾਰਾਂ ਨੂੰ ਬਿਨਾਂ ਗੱਲਬਾਤ ਹੀ ਚਲੇ ਗਏ।
Read More : ‘ਆਪ’ ਲੀਡਰਸ਼ਿਪ ਨੇ ਕੇਂਦਰ ਸਰਕਾਰ ਨੂੰ ਦਿੱਤਾ ਦੋ-ਟੁੱਕ ਜੁਆਬ
