ਪਿਉ-ਧੀ ਜ਼ਖਮੀ
ਮੋਗਾ, 9 ਅਗਸਤ : ਅੱਜ ਮੋਗਾ-ਬਰਨਾਲਾ ਬਾਈਪਾਸ ‘ਤੇ ਇਕ ਦਰਦਨਾਕ ਹਾਦਸਾ ਹੋਇਆ, ਜਿਸ ਵਿਚ ਭਰਾ ਨੂੰ ਰੱਖੜੀ ਬੰਨ੍ਹਣ ਲਈ ਜਾ ਰਹੀ ਭੈਣ ਦੀ ਹਾਦਸੇ ਵਿਚ ਮੌਤ ਹੋ ਗਈ ਹੈ। ਜਦਕਿ ਪਿਉ-ਧੀ ਜ਼ਖਮੀ ਹੋ ਗਏ। ਜ਼ਖ਼ਮੀ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਸਿਵਲ ਹਸਪਤਾਲ ਵਿਚ ਦਾਖ਼ਲ ਸੁਖਦੀਪ ਕੌਰ ਪੁੱਤਰੀ ਗੁਰਦੇਵ ਸਿੰਘ ਨਿਵਾਸੀ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਉਹ ਆਪਣੀ ਮਾਤਾ ਰਾਜਵੀਰ ਕੌਰ ਅਤੇ ਪਿਤਾ ਸਮੇਤ ਧੁੂਰਕੋਟ ਚਰਨ ਸਿੰਘ ਵਾਲਾ ਵਿਚ ਮਾਸੀ ਦੇ ਘਰ ਮਾਮੇ ਨੂੰ ਰੱਖੜੀ ਬੰਨ੍ਹਣ ਲਈ ਜਾ ਰਹੇ ਸਨ। ਰਸਤੇ ਵਿਚ ਅਚਾਨਕ ਸੜਕ ਪਾਰ ਕਰਨ ਦੌਰਾਨ ਉਨ੍ਹਾਂ ਦੀ ਮੋਟਰਸਾਈਕਲ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੋ ਗੰਭੀਰ ਜ਼ਖ਼ਮੀ ਹੋ ਗਏ।
ਇਸ ਦੌਰਾਨ ਰਾਜਵੀਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਗੁਰਤੇਜ ਸਿੰਘ ਸਮੇਤ ਸੁਖਦੀਪ ਕੌਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ।
ਇਸ ਮੌਕੇ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਹਨਾਂ ਕੋਲ ਹੁਣ ਤੱਕ 2 ਮਰੀਜ਼ ਆਏ ਹਨ ਪਰ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਤੀਸਰੇ ਮੌਤ ਹੋ ਗਈ ਹੈ। ਉੱਥੇ ਹੀ ਸਮਾਜ ਸੇਵਾ ਸੋਸਾਇਟੀ ਦੇ ਆਗੂ ਗੁਰਸੇਵਕ ਸਿੰਘ ਸਨਿਆਸੀ ਨੇ ਦੱਸਿਆ ਕਿ ਭੈਣ ਰੱਖੜੀ ਬੰਨਣ ਜਾ ਰਹੀ ਸੀ ਅਤੇ ਰਾਸੇ ਵਿਚ ਸੜਕ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ ਅਤੇ ਹਾਦਸੇ ਵਿਚ 2 ਜ਼ਖਮੀ ਹਨ।
Read More : ਟਰੈਕਟਰ ਪਲਟਿਆ, ਇਕ ਨੌਜਵਾਨ ਦੀ ਮੌਤ, ਤਿੰਨ ਜ਼ਖਮੀ