Mika-Singh

ਕਮਲ ਕੌਰ ਕਤਲ ਮਾਮਲੇ ‘ਤੇ ਬੋਲੇ ਗਾਇਕ ਮੀਕਾ ਸਿੰਘ

ਕਿਹਾ – ਯੋਧੇ ਕਦੇ ਵੀ ਬੱਚਿਆਂ,ਔਰਤਾਂ ਅਤੇ ਨਿਹੱਥੇ ਲੋਕਾਂ ‘ਤੇ ਹੱਥ ਨਹੀਂ ਚੁੱਕਦੇ

ਬਾਲੀਵੁੱਡ ਗਾਇਕ ਮੀਕਾ ਸਿੰਘ ਦਾ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਵਿਚ ਬਿਆਨ ਸਾਹਮਣੇ ਆਇਆ ਹੈ। ਮੀਕਾ ਸਿੰਘ ਨੇ ਪੰਜਾਬ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਅਤੇ ਕਈ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਮਿਲ ਰਹੀਆਂ ਧਮਕੀਆਂ ‘ਤੇ ਚਿੰਤਾ ਪ੍ਰਗਟ ਕੀਤੀ ਹੈ।

ਮੀਕਾ ਸਿੰਘ ਨੇ ਅੱਗੇ ਕਿਹਾ ਕਿ ਅੱਜ ਤੱਕ ਅਸੀਂ ਲੋਕਾਂ ਨੂੰ ਦੱਸਦੇ ਰਹੇ ਹਾਂ ਕਿ ਅਸੀਂ ਯੋਧਿਆਂ ਦੇ ਪਰਿਵਾਰਾਂ ਵਿੱਚੋਂ ਹਾਂ ਅਤੇ ਗਰੀਬ ਲੋਕਾਂ ਦੀ ਮਦਦ ਕਰਦੇ ਰਹੇ ਹਾਂ। ਮੈਂ ਸੁਣਿਆ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਮ ਦੇ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਅਜਿਹੇ ਲੋਕ ਜਿੰਨੀ ਹੋ ਸਕੇ ਨਿੰਦਾ ਦੇ ਹੱਕਦਾਰ ਹਨ।

ਉਨ੍ਹਾਂ ਨੇ ਕਿਹਾ ਕਿ ਸਾਡੀ ਕੌਮ ਯੋਧਿਆਂ ਨੂੰ ਪੈਦਾ ਕਰਦੀ ਹੈ, ਅਸੀਂ ਨਿਹਥੇ ਅਤੇ ਔਰਤਾਂ ‘ਤੇ ਹੱਥ ਨਹੀਂ ਚੁੱਕਦੇ। ਉਨ੍ਹਾਂ ਨੇ ਕਿਹਾ ਕਿ ਇਸ ਖਿਲਾਫ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਤਾਂ ਉਨ੍ਹਾਂ ਨੂੰ ਕੀਤੇ ਕੰਮਾਂ ਲਈ ਸਖ਼ਤ ਸਜ਼ਾ ਮਿਲ ਸਕੇ। ਪੰਜਾਬ ਵਿੱਚ ਨਿਹੰਗ ਸਿੰਘਾਂ ਦੁਆਰਾ ਇਨਫਲੂਐਂਸਰ ਕਮਲ ਕੌਰ ਭਾਬੀ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਕਾਫੀ ਹੈਰਾਨੀਜਨਕ ਹੈ।

ਉਨ੍ਹਾਂ ਨੇ ਕਿਹਾ ਕਿ, ਕੀ ਇਹ ਸਾਡੇ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ? ਮੇਰਾ ਆਪਣਾ ਨਾਮ ਮੀਕਾ ਸਿੰਘ ਹੈ, ਮੈਂ ਇੱਕ ਸਿੱਖ ਪਰਿਵਾਰ ਤੋਂ ਹਾਂ, ਕੀ ਮੈਨੂੰ ਇਸ ‘ਤੇ ਮਾਣ ਹੋਣਾ ਚਾਹੀਦਾ ਹੈ? ਦੋ ਨਿਹੰਗਾਂ ਨੇ ਮਿਲ ਕੇ ਕੁੜੀ ਦਾ ਕਤਲ ਕਰ ਦਿੱਤਾ, ਕੀ ਇਸ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ?

ਗਾਇਕ ਮੀਕਾ ਸਿੰਘ ਨੇ ਕਿਹਾ ਕਿ ਯੋਧੇ ਕਦੇ ਵੀ ਬੱਚਿਆਂ, ਔਰਤਾਂ ਅਤੇ ਨਿਹੱਥੇ ਲੋਕਾਂ ‘ਤੇ ਹੱਥ ਨਹੀਂ ਚੁੱਕਦੇ। ਤੁਸੀਂ ਕੁੜੀ ਨੂੰ ਸਮਝਾਉਣਾ ਚਾਹੁੰਦੇ ਸੀ, ਤੁਹਾਨੂੰ ਸਮਝਾਉਣਾ ਚਾਹੀਦਾ ਸੀ ਅਤੇ ਸ਼ਿਕਾਇਤ ਕਰਨੀ ਚਾਹੀਦੀ ਸੀ।
ਮੀਕਾ ਨੇ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੂੰ ਬੇਨਤੀ ਕੀਤੀ ਕਿ ਅਜਿਹੇ ਲੋਕਾਂ ਨੂੰ ਕਾਬੂ ਕੀਤਾ ਜਾਵੇ। ਕਿਸੇ ਨੂੰ ਵੀ ਕਿਸੇ ਦੀ ਜਾਨ ਲੈਣ ਦਾ ਕੋਈ ਅਧਿਕਾਰ ਨਹੀਂ ਹੈ। ਪੁਲਿਸ ਅਤੇ ਕਾਨੂੰਨ ਹੈ,ਉਹ ਸਜ਼ਾ ਦੇਣਗੇ।

Read More : ਰੇਲ ਮੰਡਲ ਫਿਰੋਜ਼ਪੁਰ ਨੇ ਚਲਾਈ ਸਪੈਸ਼ਲ ਟਿਕਟ ਚੈਕਿੰਗ ਮੁਹਿੰਮ

Leave a Reply

Your email address will not be published. Required fields are marked *