ਕਈ ਦਿੱਗਜਾਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ
ਚੰਡੀਗੜ੍ਹ, 14 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐੱਸ.ਸੀ. ਵਿੰਗ ਦੇ ਪ੍ਰਧਾਨ ਜਥੇਦਾਰ ਗੁਲਜ਼ਾਰ ਸਿੰਘ ਰਾਣੀਕੇ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਵਿੰਗ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਣਕਾਰੀ ਦਿੰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਆਗੂਆਂ ਨੂੰ ਵੱਖ-ਵੱਖ ਅਹੁਦਿਆਂ ਨਾਲ ਨਿਵਾਜਿਆ ਗਿਆ ਹੈ।
ਨਵੀਂ ਸੂਚੀ ਅਨੁਸਾਰ, ਪਾਰਟੀ ਨੇ 12 ਸੀਨੀਅਰ ਮੀਤ ਪ੍ਰਧਾਨ, 18 ਜਨਰਲ ਸਕੱਤਰ, 20 ਮੀਤ ਪ੍ਰਧਾਨ ਅਤੇ 21 ਸੰਯੁਕਤ ਸਕੱਤਰ ਨਿਯੁਕਤ ਕੀਤੇ ਹਨ। ਇਸ ਤੋਂ ਇਲਾਵਾ ਐਡਵੋਕੇਟ ਰਵਿੰਦਰ ਸਿੰਘ ਸੈਂਪਲਾ ਨੂੰ ਵਿੰਗ ਦਾ ਦਫ਼ਤਰ ਸਕੱਤਰ ਅਤੇ ਮੁੱਖ ਬੁਲਾਰਾ ਬਣਾਇਆ ਗਿਆ ਹੈ। ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਪੂਰੇ ਪੰਜਾਬ ਨੂੰ 5 ਜ਼ੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਜ਼ਿਲ੍ਹੇ ਲਈ ਵੱਖਰੇ ਪ੍ਰਧਾਨ ਲਗਾਏ ਗਏ ਹਨ।
ਜਥੇਬੰਦੀ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :
ਸੰਤ ਬਲਵੀਰ ਸਿੰਘ ਘੁੰਨਸ, ਸੋਹਣ ਸਿੰਘ ਠੰਡਲ, ਜੋਗਿੰਦਰ ਸਿੰਘ ਜਿੰਦੂ, ਸ਼੍ਰੀ ਦੇਸ ਰਾਜ ਸਿੰਘ ਧੁੱਗਾ, ਬਿਕਰਮਜੀਤ ਸਿੰਘ ਖਾਲਸਾ, ਦਰਬਾਰਾ ਸਿੰਘ ਗੁਰੂ, ਸ਼੍ਰੀ ਐੱਸ.ਆਰ. ਕਲੇਰ, ਸੂਬਾ ਸਿੰਘ ਬਾਦਲ, ਬਲਦੇਵ ਸਿੰਘ ਖਹਿਰਾ, ਹਰਪ੍ਰੀਤ ਸਿੰਘ ਮਲੋਟ, ਰਾਮ ਸਿੰਘ ਸ੍ਰੀ ਅਨੰਦਪੁਰ ਸਾਹਿਬ ਅਤੇ ਰਜਿੰਦਰ ਸਿੰਘ ਘੱਗਾ ਮਲੋਟ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ।
ਜਨਰਲ ਸਕੱਤਰ
ਹਰਮੋਹਨ ਸਿੰਘ ਸੰਧੂ, ਬਲਵਿੰਦਰ ਸਿੰਘ ਸੰਧੂ, ਸੰਦੀਪ ਸਿੰਘ ਏ.ਆਰ., ਗੁਰਚਰਨ ਸਿੰਘ ਸਿੱਧੂ ਬਠਿੰਡਾ, ਮਾਨ ਸਿੰਘ ਗੁਰੂ ਭੁੱਚੋ ਮੰਡੀ, ਐਡਵੋਕੇਟ ਸਤਨਾਮ ਸਿੰਘ ਰਾਹੀ ਭਦੌੜ, ਰਾਜਨਬੀਰ ਸਿੰਘ ਸ਼੍ਰੀ ਹਰਗੋਬਿੰਦਪੁਰ, ਪ੍ਰੇਮ ਸਿੰਘ ਹਰਨਾਮਪੁਰਾ, ਮੱਖਣ ਸਿੰਘ ਲਾਲਕਾ ਨਾਭਾ, ਸ਼੍ਰੀ ਕਮਲ ਕੁਮਾਰ ਬੰਗਾਲੀ ਅੰਮ੍ਰਿਤਸਰ, ਹਰਚੰਦ ਸਿੰਘ ਬੜੂੰਦੀ, ਗੁਰਪਾਲ ਸਿੰਘ ਖੇੜੀ ਰੋਪੜ, ਤੇਜਾ ਸਿੰਘ ਖਾਲਸਾ ਲੁਧਿਆਣਾ, ਹਰਿੰਦਰ ਸਿੰਘ ਵਿਰਕ ਲੁਧਿਆਣਾ, ਅਮਨਬੀਰ ਸਿੰਘ ਸਿਆਲੀ ਅੰਮ੍ਰਿਤਸਰ, ਸਵਰਨ ਸਿੰਘ ਹਰੀਪੁਰਾ, ਹਜੂਰਾ ਸਿੰਘ ਬਲਾਚੌਰ ਅਤੇ ਨਛੱਤਰ ਸਿੰਘ ਸੁਮਨ ਬੰਗਾ ਨੂੰ ਐੱਸ. ਸੀ. ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਮੀਤ ਪ੍ਰਧਾਨ
ਜਿਨ੍ਹਾਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ਵਿਚ ਬਲਜੀਤ ਸਿੰਘ ਜਲਾਲਉਸਮਾਂ, ਗੁਰਿੰਦਰਪਾਲ ਸਿੰਘ ਰਣੀਕੇ, ਗੁਲਜ਼ਾਰ ਸਿੰਘ ਦਿੜਬਾ, ਸ਼੍ਰੀ ਕਬੀਰ ਦਾਸ ਨਾਭਾ, ਡਾ. ਨਿਸ਼ਾਨ ਸਿੰਘ ਬੁਢਲਾਡਾ, ਐਡਵੋਕੇਟ ਪਰਮਜੀਤ ਸਿੰਘ ਕਪੂਰਥਲਾ, ਕੇਵਲ ਸਿੰਘ ਬਾਦਲ, ਬਲਜਿੰਦਰ ਸਿੰਘ ਠੇਕੇਦਾਰ ਫਗਵਾੜਾ, ਪ੍ਰਗਟ ਸਿੰਘ ਬਨਵਾਲੀਪੁਰ, ਬੀਬੀ ਸਤਵੀਰ ਕੌਰ ਮਨਹੇੜਾ ਖਰੜ, ਸ਼੍ਰੀ ਗਿਆਨ ਚੰਦ ਭੱਟੀ ਕੋਹਾਲਾ, ਸ਼ੇਰ ਸਿੰਘ ਬਾਲੇਵਾਲ ਸੰਗਰੂਰ, ਸ਼੍ਰੀ ਬਲਬੀਰ ਚੰਦ ਕੋਲਧਾਰ, ਗੁਰਤੇਜ ਸਿੰਘ ਘੁੜਿਆਣਾ, ਭਜਨ ਸਿੰਘ ਮਾਹਲ ਅੰਮ੍ਰਿਤਸਰ, ਸ਼੍ਰੀ ਹੁਸਨ ਚੰਦ ਮਠਾਣ ਰੋਪੜ, ਸਮੁੰਦਰ ਸਿੰਘ ਖਰੜ, ਸ਼੍ਰੀ ਆਰ. ਪੀ. ਸਿੰਘ ਸ਼ੈਲੀ ਰੋਪੜ, ਅਮਰਜੀਤ ਸਿੰਘ ਮੱਕੋਵਾਲ ਸਾਬਕਾ ਚੇਅਰਮੈਨ ਜ਼ਿਲਾ ਪਰਿਸ਼ਦ ਅਤੇ ਪ੍ਰੀਤਮ ਸਿੰਘ ਬੁਰਜਹਸਨ ਦੇ ਨਾਂ ਸ਼ਾਮਲ ਹਨ।
ਰਣਬੀਰ ਸਿੰਘ ਬਲਾਚੌਰ ਨੂੰ ਐੱਸ.ਸੀ. ਵਿੰਗ ਦਾ ਜੂਨੀਅਰ ਮੀਤ ਪ੍ਰਧਾਨ ਅਤੇ ਤਰਸੇਮ ਸਿੰਘ ਲਾਲਬਾਈ ਸ਼੍ਰੀ ਮੁਕਤਸਰ ਸਾਹਿਬ ਨੂੰ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ।
ਸੰਯੁਕਤ ਸਕੱਤਰ
ਜਿਨ੍ਹਾਂ ਆਗੂਆਂ ਨੂੰ ਐੱਸ. ਸੀ ਵਿੰਗ ਦਾ ਸੰਯੁਕਤ ਸਕੱਤਰ ਬਣਾਇਆ ਗਿਆ ਹੈ, ਉਨ੍ਹਾਂ ਵਿਚ ਮੇਜਰ ਸਿੰਘ ਆਧਨੀਆਂ, ਸ਼੍ਰੀ ਕਮਲਜੀਤ ਚਾਵਲਾ ਦੀਨਾਨਗਰ, ਮਨਜੀਤ ਸਿੰਘ ਮਦਨੀਪੁਰ ਪਾਇਲ, ਸ਼੍ਰੀ ਰਵੀ ਮੋਹਨ ਭੋਆ, ਨਾਥ ਸਿੰਘ ਹਮੀਦੀ ਮਹਿਲਕਲਾਂ, ਮੇਲਾ ਸਿੰਘ ਮਪੀਆਣਾ, ਪਰਮਜੀਤ ਸਿੰਘ ਫਰਮਾਹੀ, ਰਘਬੀਰ ਸਿੰਘ ਦਰਦੀ, ਭੂਰਾ ਸਿੰਘ ਭਾਈਦੇਸਾ, ਰੰਗੀ ਸਿੰਘ ਖਾਰਾ, ਬਖਸ਼ੀਸ ਸਿੰਘ ਡਿਆਲ ਰਾਜਪੂਤਾਂ, ਕੇਵਲ ਸਿੰਘ ਸਹੋਤਾ, ਸਤਨਾਮ ਸਿੰਘ ਜੰਡ ਮੰਗੋਲੀ, ਮੋਹਨ ਸਿੰਘ ਚਮਿਆਰਾ, ਚਰਨਜੀਤ ਸਿੰਘ ਸਹੋਤਾ, ਬਾਬਾ ਅਜੀਤ ਸਿੰਘ ਛੰਨਾਂ, ਅੰਗਰੇਜ ਸਿੰਘ ਤਪਾਖੇੜਾ, ਪਰਮਜੀਤ ਸਿੰਘ ਵਡਾਲੀ, ਜਸਪ੍ਰੀਤ ਸਿੰਘ ਨੌਸ਼ਹਿਰਾ ਖੁਰਦ, ਅਵਤਾਰ ਸਿੰਘ ਲਹਿਰਾ ਅਤੇ ਸ਼੍ਰੀ ਮਨਪ੍ਰੀਤ ਚੋਪੜਾ ਜਲੰਧਰ ਦੇ ਨਾਂ ਸ਼ਾਮਲ ਹਨ।
Read More : ਭਾਰਤ-ਅਮਰੀਕਾ ਵਪਾਰ ਸਮਝੌਤੇ ਵਿਰੁੱਧ ਕਾਂਗਰਸ ਦਾ ਵਿਰੋਧ ਜਾਰੀ ਰਹੇਗਾ: ਪਰਗਟ ਸਿੰਘ
