ਸ੍ਰੀ ਅਨੰਦਪੁਰ ਸਾਹਿਬ , 9 ਅਗਸਤ : ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਗੁਰਦੁਆਰਾ ਸੀਸਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇ। ਇੱਥੇ ਉਨ੍ਹਾਂ ਨੇ ਜੋੜੇ ਘਰ ਵਿੱਚ ਆਉਣ ਵਾਲੀਆਂ ਸੰਗਤਾਂ ਦੇ ਜੋੜੇ ਝਾੜਨ ਦੀ ਸੇਵਾ ਕੀਤੀ।
ਇਸ ਮੌਕੇ ਗੁਰੂਘਰ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕਣ ਲਈ ਆ ਰਹੀਆਂ ਸਨ। ਮੰਤਰੀ ਬੈਂਸ ਨੇ ਨਿਮਰਤਾ ਨਾਲ ਸੰਗਤਾਂ ਦੇ ਜੋੜੇ ਸਾਫ ਕਰ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕੀਤੀ। ਉਨ੍ਹਾਂ ਨੇ ਕਿਹਾ ਕਿ ਗੁਰੂਘਰ ਵਿੱਚ ਸੇਵਾ ਕਰਨਾ ਹਰ ਸਿੱਖ ਲਈ ਮਾਣ ਦੀ ਗੱਲ ਹੈ ਅਤੇ ਇਹ ਉਨ੍ਹਾਂ ਲਈ ਆਤਮਿਕ ਸੰਤੁਸ਼ਟੀ ਦਾ ਸਬੱਬ ਹੈ।
Read More : ਭੈਣਾਂ ਨੇ ਜੇਲ ਵਿਚ ਬੰਦ ਭਰਾਵਾਂ ਨੂੰ ਬੰਨ੍ਹੀ ਰੱਖੜੀ
