ਸ੍ਰੀ ਮੁਕਤਸਰ ਸਾਹਿਬ, 27 ਸਤੰਬਰ : ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਮਲੋਟ-ਬਠਿੰਡਾ ਬਾਈਪਾਸ ’ਤੇ ਟੈਂਕਰ ਦੀ ਲਪੇਟ ਆਉਣ ਕਾਰਨ ਸਕੂਟਰੀ ਸਵਾਰ ਮੈਡੀਕਲ ਦੀਆਂ 2 ਵਿਦਿਆਰਥਣਾਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ ਸੇਂਟ ਸਹਾਰਾ ਕਾਲਜ ਦੇ ਮੈਡੀਕਲ ਦੀਆਂ ਵਿਦਿਆਰਥਣਾਂ, ਜੋ ਸਿਵਲ ਹਸਪਤਾਲ ’ਚ ਇੰਟਰਨਸ਼ਿਪ ਕਰ ਰਹੀਆਂ ਸਨ, ਤੇ ਸ਼ੁੱਕਰਵਾਰ ਬਾਅਦ ਦੁਪਹਿਰ ਡਿਊਟੀ ਖ਼ਤਮ ਕਰਨ ਉਪਰੰਤ ਕਰੀਬ ਢਾਈ ਵਜੇ ਉਹ ਅਪਣੀ ਸਕੂਟਰੀ ਪੀਬੀ 08 ਡੀਐਲ 8725 ’ਤੇ ਸਵਾਰ ਹੋ ਕੇ ਆਪਣੇ ਘਰ ਜਾ ਰਹੀਆਂ ਸਨ, ਜਦੋਂ ਉਹ ਮਲੋਟ ਬਠਿੰਡਾ ਬਾਈਪਾਸ ਰੋਡ ’ਤੇ ਵਧਵਾ ਹਸਪਤਾਲ ਨਜ਼ਦੀਕ ਪੁੱਜੀਆਂ ਤਾਂ ਇੱਕ ਤੇਲ ਵਾਲੇ ਟੈਂਕਰ (ਟਰੱਕ) ਆਰ ਜੇ 13 ਜੀਬੀ 6682 ਦੀ ਲਪੇਟ ’ਚ ਆ ਗਈਆਂ ਤੇ ਟਰੱਕ ਉਨ੍ਹਾਂ ਦੇ ਸਿਰ ਉਪਰੋਂ ਗੁਜ਼ਰ ਗਿਆ, ਜਿਸ ਕਾਰਨ ਦੋਵੇਂ ਲੜਕੀਆਂ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ।
ਮ੍ਰਿਤਕ ਲੜਕੀਆਂ ਦੀ ਪਛਾਣ ਰੈਣੂ ਕੁਮਾਰੀ ਪੁੱਤਰੀ ਬਲਵਿੰਦਰ ਸਿੰਘ ਵਾਸੀ ਥਾਂਦੇਵਾਲਾ ਅਤੇ ਰਾਜਵੀਰ ਕੌਰ ਪੁੱਤਰੀ ਕਿੱਕਰ ਸਿੰਘ ਵਾਸੀ ਰਹੂੜਿਆਂ ਵਾਲੀ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਐਸ.ਐਸ.ਐਫ਼ ਦੀ ਟੀਮ ਅਤੇ ਪੁਲਿਸ ਨੇ ਲਾਸ਼ਾਂ ਅਤੇ ਵਾਹਨਾਂ ਨੂੰ ਅਪਣੇ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿਤੀ। ਮ੍ਰਿਤਕਾਂ ਦੀ ਪਛਾਣ ਰਾਜਵੀਰ ਕੌਰ (30) ਵਾਸੀ ਪਿੰਡ ਰੂਹੜਿਆਵਾਲੀ ਅਤੇ ਰੇਨੂੰ (22) ਵਾਸੀ ਪਿੰਡ ਥਾਂਦੇਵਾਲਾ ਦੇ ਰੂਪ ’ਚ ਹੋਈ ਹੈ। ਰਾਜਵੀਰ ਕੌਰ ਵਿਆਹੁਤਾ ਤੇ ਉਸ ਦੇ 2 ਬੱਚੇ 7 ਸਾਲ ਦਾ ਬੇਟਾ ਅਤੇ 4 ਸਾਲ ਦੀ ਬੇਟੀ ਹਨ।
Read More : ਲੇਹ ਹਿੰਸਾ ਤੋਂ ਬਾਅਦ ਪੁਲਸ ਦਾ ਐਕਸ਼ਨ, ਸੋਨਮ ਵਾਂਗਚੁਕ ਗ੍ਰਿਫਤਾਰ