ਸਮਾਣਾ, 16 ਸਤੰਬਰ : ਸਰਕਾਰ ਵੱਲੋਂ ਮਨਰੇਗਾ ਸਮੇਤ ਸੌਂਪੇ ਗਏ ਹੋਰ ਵਿਕਾਸੀ ਕਾਰਜਾਂ ਨੂੰ ਪੂਰਾ ਕਰਨ ’ਚ ਆਪਣੇ ਫਰਜ਼ ਨਾ ਨਿਭਾਉਣ ਅਤੇ ਜ਼ਿੰਮੇਵਾਰੀ ਪ੍ਰਤੀ ਲਾਪ੍ਰਵਾਹੀ ਦੇ ਦੋਸ਼ਾਂ ਹੇਠਾਂ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਪਟਿਆਲਾ ਨੇ ਪੰਚਾਇਤੀ ਰਾਜ ਐਕਟ 1994 ਅਧੀਨ ਕਾਰਵਾਈ ਕਰਦਿਆਂ ਹਲਕਾ ਸਮਾਣਾ ਦੇ ਪਿੰਡ ਪੰਚਾਇਤ ਵਜੀਦਪੁਰ (ਬਲਾਕ ਪਟਿਆਲਾ) ਦੀ ਸਰਪੰਚ ਮਨਦੀਪ ਕੌਰ ਨੂੰ ਸਰਪੰਚ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ।
ਅਧਿਕਾਰੀ ਅਨੁਸਾਰ ਮਨਦੀਪ ਕੌਰ ਦਾ ਪੰਚਾਇਤ ਦੀ ਕਿਸੇ ਵੀ ਮੀਟਿੰਗ ਜਾਂ ਕਾਰਵਾਈ ’ਚ ਹਿੱਸਾ ਲੈਣਾ ਮਨਾਹੀ ਹੋਵੇਗਾ। ਪਿੰਡ ਸਰਪੰਚ ਸਮੇਤ ਉੱਚ ਅਧਿਕਾਰੀਆਂ ਨੂੰ ਭੇਜੇ ਗਏ ਇਸ ਹੁਕਮ ਦੀ ਕਾਪੀ ਮੁਤਾਬਕ ਸਬੰਧਤ ਮਜ਼ਦੂਰਾਂ ਨੂੰ ਮਨਰੇਗਾ ਹੇਠ ਉਨ੍ਹਾਂ ਦੀ ਰੋਜ਼ੀ ਰੋਟੀ ਚਲਾਉਣ ਲਈ ਐਲਾਨੇ 100 ਦਿਨਾਂ ਦਾ ਕੰਮ ਕਰਵਾ ਕੇ ਰਿਪੋਰਟ ਭੇਜਣ ਸਬੰਧੀ ਕਈ ਪੱਤਰ ਭੇਜੇ ਗਏ ਸਨ।
ਇਸ ਦੇ ਬਾਵਜੂਦ ਸਰਪੰਚ ਨੇ ਕੋਈ ਜਵਾਬ ਦੇਣ ’ਚ ਦਿਲਚਸਪੀ ਨਹੀਂ ਦਿਖਾਈ ਅਤੇ ਮਨਰੇਗਾ ਐਕਟ 2005 ਦੀ ਉਲੰਘਣਾ ਕੀਤੀ, ਨਾਲ ਹੀ ਵਿਕਾਸ ਕਾਰਜਾਂ ਨੂੰ ਪੂਰਾ ਕਰਨ ’ਚ ਵੀ ਅਸਫਲ ਰਹੀ, ਇਸ ਲਈ ਉਸ ਦਾ ਸਰਪੰਚ ਦੇ ਅਹੁਦੇ ’ਤੇ ਬਣੇ ਰਹਿਣਾ ਲੋਕਹਿੱਤ ਵਿਚ ਨਹੀਂ ਹੈ।
Read More : ਏਅਰ ਫੋਰਸ ਸਟੇਸ਼ਨ ਬਠਿੰਡਾ ਵਿਚ ਸੀ. ਬੀ. ਆਈ. ਦੀ ਵੱਡੀ ਕਾਰਵਾਈ