Sangrur girls champions

ਸੰਗਰੂਰ ਦੀਆਂ ਲੜਕੀਆਂ ਬਣੀਆਂ ਬੇਸਬਾਲ ਅੰਤਰ ਜ਼ਿਲਾ ਸਕੂਲ ਖੇਡਾਂ ’ਚ ਚੈਪੀਅਨ

ਅੰਡਰ-17 ਲੜਕੀਆਂ ਦੇ ਮੁਕਾਬਲੇ ਕਰਵਾਏ

ਸੰਗਰੂਰ, 1 ਨਵੰਬਰ : 69ਵੀਆਂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ ਬੇਸਬਾਲ ਅੰਡਰ-17 ਲੜਕੇ/ਲੜਕੀਆਂ 2025-26 ਜੋ ਕਿ ਸਥਾਨਕ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਖੇਡ ਗਰਾਊਂਡ ਵਿਖੇ ਕਰਵਾਈਆਂ ਗਈਆਂ।

ਇਸ ਸਬੰਧੀ ਟੂਰਨਾਮੈਂਟ ਦੇ ਕਨਵੀਨਰ ਰੇਸ਼ਮਪਾਲ ਸਿੰਘ ਡੀ.ਪੀ.ਈ.ਜੀ ਨੇ ਦੱਸਿਆ ਅੱਜ ਅੰਡਰ -17 ਸਾਲ ਦੇ ਲੜਕੀਆਂ ਦੇ ਮੁਕਾਬਲਿਆਂ ’ਚ ਪੰਜਾਬ ਭਰ ਦੇ ਜ਼ਿਲਿਆਂ ’ਚੋਂ ਖਿਡਾਰੀਆਂ ਨੇ ਭਾਗ ਲਿਆ, ਇਹ ਜੋ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ’ਚੋਂ ਜ਼ਿਲਾ ਸੰਗਰੂਰ ਨੇ 7-5 ਦੇ ਫਰਕ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜ਼ਿਲਾ ਲੁਧਿਆਣਾ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਜ਼ਿਲਾ ਫਿਰੋਜ਼ਪੁਰ ਨੇ 9-3 ਦੇ ਫ਼ਰਕ ਨਾਲ ਮੋਗਾ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।

ਅੱਜ ਇਨਾਮ ਵੰਡ ਸਮਾਰੋਹ ਦੀ ਰਸਮ ਨਰੇਸ਼ ਸੈਣੀ ਜ਼ਿਲਾ ਸਪੋਰਟਸ ਕੋਆਰਡੀਨੇਟਰ ਸੰਗਰੂਰ ਨੇ ਅਦਾ ਕੀਤੀ, ਉਨ੍ਹਾਂ ਨੇ ਸਫਲਤਾ ਹਾਸਲ ਕਰਨ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਸੰਬੋਧਨ ਕਰਦਿਆਂ ਖੇਡ ਭਾਵਨਾ ਤੇ ਇਮਾਨਦਾਰੀ ਨਾਲ ਖੇਡਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਸਟੇਟ ਵੱਲੋਂ ਬਤੌਰ ਅਾਬਜ਼ਰਬਰ ਅਤੇ ਸਿਲੈਕਟਰ ਪਵਿੱਤਰ ਸਿੰਘ ਪਟਿਆਲਾ, ਸ਼ਸ਼ੀ ਕੁਮਾਰ ਪਟਿਆਲਾ, ਅਰਚਨਾ ਬਰਨਾਲਾ, ਵੀਰ ਏਕਲਵ ਲੁਧਿਆਣਾ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਹੈੱਡਮਿਸਟਰੈਸ ਮਨਜੋਤ ਕੌਰ, ਹੈੱਡਮਿਸਟਰੈਸ ਸ਼ੀਨੂੰ, ਹੈੱਡਮਾਸਟਰ ਸੁਖਦੀਪ ਸਿੰਘ, ਹੈੱਡਮਾਸਟਰ ਗੁਰਿੰਦਰ ਸਿੰਘ, ਹੈੱਡਮਾਸਟਰ ਹਰਪ੍ਰੀਤ ਸਿੰਘ ਅਤੇ ਸਟੇਜ ਸਕੱਤਰ ਦੀ ਭੂਮਿਕਾ ਸਪਿੰਦਰ ਕੌਰ ਨੇ ਨਿਭਾਈ।

Read More : ਮੁੱਖ ਮੰਤਰੀ ਹਰ ਕਿਸਾਨ ‘ਤੇ ਕੇਂਦ੍ਰਿਤ, ਸਮੱਸਿਆਵਾਂ ਦਾ ਤੁਰੰਤ ਕੀਤਾ ਜਾ ਰਿਹਾ ਹੱਲ

Leave a Reply

Your email address will not be published. Required fields are marked *