RTA Ravinder Singh Gill'

ਆਰ.ਟੀ.ਏ. ਅਧਿਕਾਰੀ ਦੀ ਬਾਥਰੂਮ ਵਿਚੋਂ ਮਿਲੀ ਲਾਸ਼

ਪੁਲਿਸ ਮਾਮਲੇ ਦੀ ਕਰ ਰਹੀ ਜਾਂਚ

ਜਲੰਧਰ, 31 ਦਸੰਬਰ : ਜ਼ਿਲਾ ਜਲੰਧਰ ਦੇ ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਅਧਿਕਾਰੀ ਰਵਿੰਦਰ ਸਿੰਘ ਗਿੱਲ ਦੀ ਮੌਤ ਹੋ ਗਈ ਹੈ, ਜਿਨ੍ਹਾਂ ਦੀ ਲਾਸ਼ ਜਲੰਧਰ ਹਾਈਟਸ ਵਿਚ ਉਨ੍ਹਾਂ ਦੇ ਫਲੈਟ ਦੇ ਬਾਥਰੂਮ ਵਿਚੋਂ ਮਿਲੀ। ਮੌਤ ਦਾ ਕਾਰਨ ਫਿਲਹਾਲ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਪਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਰਵਿੰਦਰ ਸਿੰਘ ਚੰਡੀਗੜ੍ਹ ਮੁੱਖ ਦਫ਼ਤਰ ਦਾ ਚਾਰਜ ਸੰਭਾਲ ਰਹੇ ਸਨ ਪਰ ਉਨ੍ਹਾਂ ਨੂੰ ਜਲੰਧਰ ਆਰ. ਟੀ. ਏ. ਦਾ ਵਾਧੂ ਚਾਰਜ ਦਿੱਤਾ ਗਿਆ ਸੀ। ਚੌਕੀ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਆਰ.ਟੀ.ਏ. ਦੇ ਗੰਨਮੈਨ ਨੇ ਉਨ੍ਹਾਂ ਨੂੰ ਬਾਥਰੂਮ ਵਿਚ ਮ੍ਰਿਤਕ ਪਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ।

ਰਵਿੰਦਰ ਗਿੱਲ ਦੇ 2 ਪੁੱਤਰ ਹਨ, ਜਿਨ੍ਹਾਂ ਵਿਚੋਂ ਇਕ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਬਠਿੰਡਾ ਵਿਚ ਕੀਤਾ ਜਾਵੇਗਾ।

Read More : ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਟੈਂਡਰ ਘਪਲੇ ‘ਚ 7 ਅਧਿਕਾਰੀ ਮੁਅੱਤਲ

Leave a Reply

Your email address will not be published. Required fields are marked *