19 ਮਈ 2026: ਆਈਪੀਐਲ ਦਾ 64ਵਾਂ ਮੈਚ ਰਾਜਸਥਾਨ ਰਾਇਲਜ਼ (ਆਰਆਰ) ਅਤੇ ਲਖਨਊ ਸੁਪਰ ਜਾਇੰਟਸ (ਐਲਐਸਜੀ) (Rajasthan Royals (RR) and Lucknow Super Giants) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।
ਪਲੇਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਰਾਜਸਥਾਨ ਨੂੰ ਹਰ ਕੀਮਤ ‘ਤੇ ਜਿੱਤਣਾ ਪਵੇਗਾ। ਰਾਜਸਥਾਨ ਨੇ ਇਸ ਸੀਜ਼ਨ ਵਿੱਚ ਅਜੇ ਤੱਕ ਘਰੇਲੂ ਮੈਦਾਨ ‘ਤੇ ਇੱਕ ਵੀ ਮੈਚ ਨਹੀਂ ਜਿੱਤਿਆ ਹੈ।
ਲਖਨਊ ਪਹਿਲਾਂ ਹੀ ਪਲੇਆਫ ਦੀ ਦੌੜ ਤੋਂ ਬਾਹਰ ਹੈ। ਰਾਜਸਥਾਨ 12 ਅੰਕਾਂ ਨਾਲ ਛੇਵੇਂ ਸਥਾਨ ‘ਤੇ ਹੈ। ਟੀਮ ਆਪਣਾ ਆਖਰੀ ਲੀਗ ਮੈਚ 24 ਮਈ ਨੂੰ ਮੁੰਬਈ ਵਿਰੁੱਧ ਖੇਡੇਗੀ।
