ਕਿਹਾ-ਅੱਜ ਪਛਤਾ ਰਹੇ ਨੇ ਸੁਖਬੀਰ ਬਾਦਲ ਨੂੰ ਛੱਡਣ ਵਾਲ
ਚੰਡੀਗੜ੍ਹ, 27 ਜਨਵਰੀ : ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ’ਚ ਪਿਛਲੇ ਕੁਝ ਸਮੇਂ ਦੌਰਾਨ ਵੱਡਾ ਬਦਲਾਅ ਵੇਖਿਆ ਹੈ ਤੇ ਉਹ ਲਗਾਤਾਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਮਿਹਨਤ ਕਰ ਰਹੇ ਹਨ।
ਉਨ੍ਹਾਂ ਨੇ ਸੱਤਾ ਦੇ ਦਿਨ ਵੀ ਵੇਖੇ ਹਨ ਅਤੇ ਪਾਰਟੀ ਦੀ ਢਲਾਨ ਦਾ ਦੌਰ ਵੀ, ਜਿਸ ਤੋਂ ਬਾਅਦ ਉਹ ਹੋਰ ਤਜਰਬੇਕਾਰ ਹੋ ਕੇ ਉੱਭਰੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲਗਾਤਾਰ ਦੋ ਵਾਰ ਸਰਕਾਰ ਬਣਨਾ ਉਨ੍ਹਾਂ ਦੀ ਲੀਡਰਸ਼ਿਪ ਯੋਗਤਾ ਦਾ ਸਿੱਧਾ ਸਬੂਤ ਹੈ।ਉਨ੍ਹਾਂ ਨੇ ਹੜ੍ਹਾਂ ਦੇ ਸਮੇਂ ਸੁਖਬੀਰ ਬਾਦਲ ਵੱਲੋਂ ਕੀਤੇ ਕੰਮਾਂ ਦੀ ਵੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਮੁਸੀਬਤ ਵੇਲੇ ਉਹ ਲੋੜਵੰਦ ਲੋਕਾਂ ਨਾਲ ਖੜ੍ਹੇ ਨਜ਼ਰ ਆਏ ਤੇ ਪੀੜਤਾਂ ਦੀ ਹਰ ਸੰਭਵ ਸਹਾਇਤਾ ਕੀਤੀ ਗਈ। ਗੋਲਕ ਦੇ ਪੈਸੇ ਦੇ ਮਾਮਲੇ ’ਤੇ ਉੱਠ ਰਹੇ ਸਵਾਲਾਂ ਬਾਰੇ ਉਨ੍ਹਾਂ ਕਿਹਾ ਕਿ ਜੇ ਇਹ ਪੈਸਾ ਵਰਤਿਆ ਵੀ ਗਿਆ ਤਾਂ ਗ਼ਰੀਬਾਂ ਅਤੇ ਪੀੜਤਾਂ ਦੀ ਮਦਦ ਲਈ ਹੀ ਵਰਤਿਆ ਗਿਆ।
ਉਨ੍ਹਾਂ ਕਿਹਾ ਕਿ ਜੋ ਲੋਕ ਕਦੇ ਸੁਖਬੀਰ ਬਾਦਲ ਨੂੰ ਛੱਡ ਕੇ ਗਏ ਸਨ, ਉਹ ਅੱਜ ਪਛਤਾ ਰਹੇ ਹਨ। ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਉਨ੍ਹਾਂ ਨੇ ਹਾਰਡ ਵਰਕ ਦੀ ਮਿਸਾਲ ਦੱਸਿਆ ਤੇ ਕਿਹਾ ਕਿ ਪੰਜਾਬ ਦੇ ਕਠਿਨ ਹਾਲਾਤਾਂ ’ਚ ਵੀ ਉਹ ਮੈਦਾਨ ’ਚ ਰਹੇ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅੱਜ ਵੀ ਹਰ ਵਰਗ ਦੇ ਲੋਕਾਂ ਦੀ ਇੱਜ਼ਤ ਕਰਦੇ ਹਨ, ਨੌਜਵਾਨਾਂ ਨੂੰ ਅੱਗੇ ਲਿਆ ਰਹੇ ਹਨ ਤੇ ਭਵਿੱਖ ’ਚ ਵੱਡਾ ਕੰਮ ਕਰ ਕੇ ਵਿਖਾਉਣ ਲਈ ਪੱਕਾ ਇਰਾਦਾ ਰੱਖਦੇ ਹਨ।
Read More : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਜ਼ਬਰਦਸਤ ਉਛਾਲ
