Rajinder Gupta

ਪੰਜਾਬ ਤੋਂ ਰਾਜ ਸਭਾ ਲਈ ਰਜਿੰਦਰ ਗੁਪਤਾ ਨਿਰਵਿਰੋਧ ਚੁਣੇ

ਬਰਨਾਲਾ, 17 ਅਕਤੂਬਰ : ਪ੍ਰਸਿੱਧ ਉਦਯੋਗਪਤੀ ਅਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰੀਟਸ ਰਜਿੰਦਰ ਗੁਪਤਾ ਨੂੰ ਪੰਜਾਬ ਤੋਂ ਰਾਜ ਸਭਾ ਲਈ ਨਿਰਵਿਰੋਧ ਚੁਣ ਲਿਆ ਗਿਆ ਹੈ। ਵੀਰਵਾਰ ਦੁਪਹਿਰ ਨਾਮਜ਼ਦਗੀ ਵਾਪਸੀ ਦੀ ਸਮਾਂ-ਸੀਮਾ ਖਤਮ ਹੋਣ ਦੇ ਨਾਲ ਹੀ ਉਨ੍ਹਾਂ ਦੀ ਨਿਰਵਿਰੋਧ ਜਿੱਤ ਦਾ ਰਸਮੀ ਐਲਾਨ ਕਰ ਦਿੱਤਾ ਗਿਆ।

ਰਾਜ ਸਭਾ ਚੋਣਾਂ ਦੇ ਰਿਟਰਨਿੰਗ ਅਫਸਰ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਮੌਜੂਦਗੀ ’ਚ ਗੁਪਤਾ ਨੂੰ ਚੋਣ ਸਰਟੀਫ਼ਿਕੇਟ ਸੌਂਪਿਆ। ਇਹ ਸਮਾਰੋਹ ਪੰਜਾਬ ਵਿਧਾਨ ਸਭਾ ਕੰਪਲੈਕਸ ’ਚ ਆਯੋਜਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਗੁਪਤਾ ਦੀ ਪਤਨੀ ਅਤੇ ਟ੍ਰਾਈਡੈਂਟ ਗਰੁੱਪ ਦੇ ਐੱਮ. ਡੀ. ਦੀਪਕ ਨੰਦਾ ਵੀ ਮੌਜੂਦ ਸਨ।

ਰਜਿੰਦਰ ਗੁਪਤਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਰਾਜ ਸਭਾ ਉਪ-ਚੋਣ ਲਈ ਨਾਮਜ਼ਦਗੀ ਦਾਖਲ ਕੀਤੀ ਸੀ। ਇਹ ਉਪ-ਚੋਣ ਪੰਜਾਬ ਤੋਂ ਇਕ ਸੀਟ ਖਾਲੀ ਹੋਣ ਕਾਰਨ ਕਰਵਾਈ ਗਈ ਸੀ।

ਰਜਿੰਦਰ ਗੁਪਤਾ, ਜੋ ਇਕ ਉੱਘੇ ਉਦਯੋਗਪਤੀ ਅਤੇ ਸਮਾਜ ਸੇਵੀ ਹਨ, ਹੁਣ ਸੰਸਦ ਦੇ ਉੱਚ ਸਦਨ ’ਚ ਆਪਣੇ ਲੰਬੇ ਉਦਯੋਗਿਕ ਤਜਰਬੇ ਅਤੇ ਦੇਸ਼ ਸੇਵਾ ਪ੍ਰਤੀ ਸਮਰਪਣ ਨੂੰ ਅੱਗੇ ਵਧਾਉਣਗੇ। ਉਨ੍ਹਾਂ ਦੇ ਨਿਰਵਿਰੋਧ ਚੁਣੇ ਜਾਣ ਨਾਲ ਪੰਜਾਬ ਦੇ ਉਦਯੋਗ ਜਗਤ ਅਤੇ ਸਮਾਜਿਕ ਖੇਤਰ ’ਚ ਖੁਸ਼ੀ ਦੀ ਲਹਿਰ ਹੈ।

ਉਨ੍ਹਾਂ ਦਾ ਉਦਯੋਗਿਕ ਕਰੀਅਰ ਨਾ ਸਿਰਫ ਭਾਰਤ ’ਚ ਬਲਕਿ ਅੰਤਰਰਾਸ਼ਟਰੀ ਪੱਧਰ ’ਤੇ ਵੀ ਵਿਆਪਕ ਤੌਰ ’ਤੇ ਪ੍ਰਸ਼ੰਸਾਯੋਗ ਹੈ ਅਤੇ ਹੁਣ ਉਨ੍ਹਾਂ ਦਾ ਇਹ ਤਜਰਬਾ ਰਾਸ਼ਟਰ-ਨਿਰਮਾਣ ’ਚ ਮਹੱਤਵਪੂਰਨ ਯੋਗਦਾਨ ਦੇਵੇਗਾ।

Read More : ਕੁਹਾੜੀ ਨਾਲ ਵੱਢ ਕੇ ਔਰਤ ਦਾ ਕੀਤਾ ਕਤਲ

Leave a Reply

Your email address will not be published. Required fields are marked *