ਰਾਘਵ ਚੱਢਾ

ਰਾਘਵ ਚੱਢਾ ਨੇ ਗਿਗ ਵਰਕਰ ਨਾਲ ਆਪਣੇ ਔਖੇ ਸੈਸ਼ਨ ਦੀ ਪੂਰੀ ਵੀਡੀਓ ਕੀਤੀ ਸਾਂਝੀ

ਨਵੀਂ ਦਿੱਲੀ, 19 ਜਨਵਰੀ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ, ਜੋ ਈ-ਕਾਮਰਸ ਪਲੇਟਫਾਰਮ ’ਤੇ ਡਲਿਵਰੀ ਪਾਰਟਨਰਾਂ ਦੇ ਹੱਕ ’ਚ ਸਾਹਮਣੇ ਆਏ ਤੇ ਉਨ੍ਹਾਂ ਦੀ ਵਰਦੀ ਵੀ ਪਹਿਨੀ, ਇਕ ਦਿਨ ਲਈ ਗਿਗ ਵਰਕਰ ਬਣ ਗਏ। ਸੋਮਵਾਰ ਉਨ੍ਹਾਂ ਇਕ ਗਿਗ ਵਰਕਰ ਨਾਲ ਆਪਣੇ ਔਖੇ ਸੈਸ਼ਨ ਦੀ ਪੂਰੀ ਵੀਡੀਓ ਸਾਂਝੀ ਕੀਤੀ।

ਗਿਗ ਵਰਕਰਾਂ ਦੀਆਂ ਰੋਜ਼ਾਨਾ ਦੀਆਂ ਮੁਸ਼ਕਲਾਂ ਨੂੰ ਦਰਸਾਉਂਦੇ ਹੋਏ ਇਕ ਘੰਟੇ ਦੇ ਵੀਡੀਓ ’ਚ ਰਾਜ ਸਭਾ ਦੇ ਮੈਂਬਰ ਨੇ ਉਨ੍ਹਾਂ ਦੇ ਪੇਸ਼ੇ ਦੀਆਂ ਮੁਸ਼ਕਲਾਂ ਨੂੰ ਉਜਾਗਰ ਕੀਤਾ ਜਿਸ ਕਾਰਨ ਸਰਕਾਰ ਨੂੰ ਨੋਟਿਸ ਲੈਣ ਤੇ ਜ਼ਰੂਰੀ ਸੁਧਾਰ ਲਾਗੂ ਕਰਨ ਲਈ ਮਜਬੂਰ ਹੋਣਾ ਪਿਆ।

ਰਾਘਵ ਚੱਢਾ ਕੁਝ ਦਿਨ ਪਹਿਲਾਂ ਸ਼ਹਿਰ ਦੀਆਂ ਸੜਕਾਂ ’ਤੇ ਇਕ ਡਲਿਵਰੀ ਪਾਰਟਨਰ ਬਣੇ ਤਾਂ ਜੋ ਗਿਗ ਵਰਕਰਾਂ ਨੂੰ ਰੋਜ਼ਾਨਾ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਨੂੰ ਉਜਾਗਰ ਕੀਤਾ ਜਾ ਸਕੇ। ਉਨ੍ਹਾਂ ਯੂ-ਟਿਊਬ ’ਤੇ ਇਸ ਤਜਰਬੇ ਦੀ ਇਕ ਵੀਡੀਓ ਸਾਂਝੀ ਕੀਤੀ, ਜਿਸ ’ਚ ਰਾਸ਼ਟਰੀ ਰਾਜਧਾਨੀ ਦੀਆਂ ਸੜਕਾਂ ’ਤੇ ਡਲਿਵਰੀ ਪਾਰਟਨਰਾਂ ਦੇ ਜੀਵਨ ਦੀ ਇਕ ਦਿਨ ਦੀ ਝਲਕ ਵਿਖਾਈ ਗਈ।

Read More : ਮੁਅੱਤਲ ਡੀ.ਆਈ.ਜੀ. ਭੁੱਲਰ ਵੱਲੋਂ ਪਿਤਾ ਤੇ ਧੀ ਦੇ 10 ਬੈਂਕ ਖਾਤਿਆਂ ਨੂੰ ਡੀ-ਫ੍ਰੀਜ਼ ਕਰਨ ਲਈ ਅਰਜ਼ੀ ਦਾਇਰ

Leave a Reply

Your email address will not be published. Required fields are marked *