ਕਿਹਾ-ਕੰਗਨਾ ਰਣੌਤ ਆਪਣੀ ਗਲਤੀ ’ਤੇ ਸ਼ਰਮਿੰਦਾ ਹੋ ਸਕਦੀ ਹੈ ਪਰ ਹੁਣ ਉਸ ਨੂੰ ਸਬਕ ਸਿੱਖਣਾ ਚਾਹੀਦਾ
ਜਲੰਧਰ, 27 ਅਕਤੂਬਰ : ਕੰਗਨਾ ਰਣੌਤ ਵੱਲੋਂ ਅੱਜ ਬਠਿੰਡਾ ਦੀ ਇਕ ਅਦਾਲਤ ’ਚ ਬੀਬੀ ਮਹਿੰਦਰ ਕੌਰ ਕੋਲੋਂ ਮੁਆਫੀ ਮੰਗਣ ’ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਵਿਧਾਇਕ ਪਦਮਸ਼੍ਰੀ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬੀਆਂ ਦਾ ਦਿਲ ਵੱਡਾ ਹੁੰਦਾ ਹੈ। ਉਹ ਵੱਡੇ ਮਾਮਲਿਆਂ ’ਚ ਮੁਆਫ਼ੀ ਮੰਗਣ ਵਾਲਿਆਂ ਨੂੰ ਮੁਆਫ਼ ਕਰ ਦਿੰਦੇ ਹਨ ਪਰ ਉਹ ਵਾਰ-ਵਾਰ ਗਲਤੀਆਂ ਬਰਦਾਸ਼ਤ ਨਹੀਂ ਕਰਦੇ।
ਕੰਗਨਾ ਰਣੌਤ ਆਪਣੀ ਗਲਤੀ ’ਤੇ ਸ਼ਰਮਿੰਦਾ ਹੋ ਸਕਦੀ ਹੈ ਪਰ ਹੁਣ ਉਸ ਨੂੰ ਸਬਕ ਸਿੱਖਣਾ ਚਾਹੀਦਾ ਹੈ। ਉਸ ਨੂੰ ਆਪਣੇ ਸ਼ਬਦਾਂ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਭਵਿੱਖ ਵਿਚ ਕਿਸੇ ਵੀ ਧਰਮ ਜਾਂ ਵਿਅਕਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਆਪਣੀ ਅਪਮਾਨਜਨਕ ਭਾਸ਼ਾ ਲਈ ਕੰਗਨਾ ਨੂੰ ਬਹੁਤ ਪਹਿਲਾਂ ਮੁਆਫੀ ਮੰਗਣੀ ਚਾਹੀਦੀ ਸੀ।
ਪ੍ਰਗਟ ਸਿੰਘ ਨੇ ਕਿਹਾ ਕਿ ਕੰਗਨਾ ਰਣੌਤ ਅਕਸਰ ਆਪਣੇ ਵਿਵਾਦਪੂਰਨ ਬਿਆਨਾਂ ਲਈ ਖ਼ਬਰਾਂ ਵਿਚ ਰਹਿੰਦੀ ਹੈ। ਉਹ ਬੋਲਣ ਤੋਂ ਪਹਿਲਾਂ ਨਹੀਂ ਸੋਚਦੀ। ਉਸ ਨੇ ਕਈ ਵਾਰ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਕਾਰਨ ਪੰਜਾਬ ਦੇ ਲੋਕਾਂ ਵਿਚ ਉਸ ਵਿਰੁੱਧ ਗੁੱਸਾ ਪੈਦਾ ਹੋਇਆ ਹੈ। ਹੁਣ ਜਦੋਂ ਕੰਗਨਾ ਨੇ ਬੀਬੀ ਮਹਿੰਦਰ ਕੌਰ ਅਤੇ ਉਸ ਦੇ ਪਰਿਵਾਰ ਤੋਂ ਮੁਆਫੀ ਮੰਗ ਲਈ ਹੈ, ਤਾਂ ਇਹ ਉਸ ਲਈ ਇਕ ਸਬਕ ਵਜੋਂ ਕੰਮ ਕਰਦਾ ਹੈ।
Read More : ਗ੍ਰੰਥੀ ਵੱਲੋਂ ਨਬਾਲਿਗ ਲੜਕੀ ਨਾਲ ਜਬਰ-ਜ਼ਨਾਹ
