ਇੰਸਟਾਗ੍ਰਾਮ ‘ਤੇ ਇਕ ਪੋਸਟ ਕੀਤੀ ਸਾਂਝੀ
ਮਨੋਰੰਜਨ, 22 ਅਕਤੂਬਰ : ਇਹ ਸਾਲ ਪੰਜਾਬੀ ਗਾਇਕ ਹਾਰਡੀ ਸੰਧੂ ਲਈ ਖੁਸ਼ੀਆਂ ਭਰਿਆ ਸਾਬਿਤ ਹੋਇਆ ਹੈ ਕਿਉ੍ਂਕਿ ਉਹ ਦੂਜੀ ਵਾਰ ਪਿਤਾ ਬਣ ਗਏ ਹਨ। ਮੰਗਲਵਾਰ ਨੂੰ ਹਾਰਡੀ ਸੰਧੂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿਚ ਲਿਖਿਆ, “Our beautiful blessing has arrived❤️✨ਅਤੇ ਨਾਲ ਹੀ ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ।”
ਪੋਸਟ ਦੇ ਨਾਲ ਇੱਕ ਫੋਟੋ ਸੀ, ਜਿਸ ਵਿੱਚ ਉਸ ਦੇ ਨਵਜੰਮੇ ਬੱਚੇ ਦਾ ਹੱਥ ਦਿਖਾਇਆ ਗਿਆ ਸੀ। ਗਾਇਕ ਅਤੇ ਉਸ ਦੀ ਪਤਨੀ ਦੇ ਨਾਲ ਉਸ ਦੇ ਵੱਡੇ ਪੁੱਤਰ ਦਾ ਹੱਥ ਵੀ ਮੌਜੂਦ ਹੈ। ਇਹ ਪਿਆਰੀ ਪਰਿਵਾਰਕ ਫੋਟੋ ਪ੍ਰਸ਼ੰਸਕਾਂ ਦੀ ਪਸੰਦੀਦਾ ਬਣੀ ਹੋਈ ਹੈ।
ਪ੍ਰਸ਼ੰਸਕਾਂ ਨੇ ਗਾਇਕ ਹਾਰਡੀ ਦੀ ਇੰਸਟਾਗ੍ਰਾਮ ਪੋਸਟ ‘ਤੇ ਵੀ ਪ੍ਰਤੀਕਿਰਿਆ ਦਿੱਤੀ ਹੈ। ਬਹੁਤ ਸਾਰੇ ਨਜ਼ਦੀਕੀ ਦੋਸਤਾਂ ਅਤੇ ਪ੍ਰਸ਼ੰਸਕਾਂ ਨੇ ਗਾਇਕ ਨੂੰ ਉਸ ਦੇ ਦੂਜੇ ਬੱਚੇ ਦੇ ਜਨਮ ‘ਤੇ ਵਧਾਈ ਦਿੱਤੀ ਹੈ। ਹਾਲ ਹੀ ਵਿੱਚ ਗਾਇਕ ਹਾਰਡੀ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪਤਨੀ ਦੇ ਬੇਬੀ ਸ਼ਾਵਰ ਸੈਲੀਬ੍ਰੇਸ਼ਨ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ, ਜੋ ਕਾਫੀ ਵਾਇਰਲ ਹੋਈਆਂ ਸਨ।
Read More : ਤਰਨਤਾਰਨ ਜ਼ਿਮਨੀ ਚੋਣ : ਆਖ਼ਰੀ ਦਿਨ 11 ਨਾਮਜ਼ਦਗੀ ਪੱਤਰ ਦਾਖ਼ਲ