ਜਲੰਧਰ, 24 ਅਕਤੂਬਰ : ਪੰਜਾਬ ਦੇ ਮਸ਼ਹੂਰ ਗਾਇਕ ਗੁਲਾਬ ਸਿੱਧੂ ਦੇ ਨਵੇਂ ਗੀਤ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਦਰਅਸਲ, ਗੁਲਾਬ ਸਿੱਧੂ ਨੇ ਆਪਣੇ ਨਵੇਂ ਗੀਤ ‘ਚ ਸਰਪੰਚਾਂ ਨੂੰ ਲੈ ਕੇ ਕੁਝ ਬੋਲਿਆ ਸੀ, ਜਿਸ ‘ਤੇ ਕੁਝ ਸਰਪੰਚ ਸਾਹਿਬਾਨਾਂ ਨੇ ਇਤਰਾਜ਼ ਜਤਾਇਆ। ਇਸ ਦੌਰਾਨ ਗੁਲਾਬ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਸਰਪੰਚਾਂ ਤੋਂ ਹੱਥ ਜੋੜ ਕੇ ਮੁਆਫੀ ਮੰਗੀ ਹੈ।
ਇਸ ਵੀਡੀਓ ਨੂੰ ਸਾਂਝਾ ਕਰਦਿਆਂ ਗੁਲਾਬ ਸਿੱਧੂ ਨੇ ਕੈਪਸ਼ਨ ‘ਚ ਲਿਖਿਆ ਹੈ, ”ਸਾਰੇ ਸਰਪੰਚ ਸਾਹਿਬਾਨਾਂ ਤੋਂ ਅਸੀ ਮਾਫੀ ਮੰਗਦੇ ਹਾਂ, ਅਸੀ ਗਾਣੇ ‘ਚ ਕਿਸੇ ਨੂੰ ਵੀ ਕੋਈ ਟਾਰਗੇਟ ਨਹੀਂ ਕਰਿਆ ਸੀ। ਸਾਡਾ ਕਿਸੇ ਵੀ ਭਰਾ ਨਾਲ ਕੋਈ ਵੀ ਰੌਲਾ ਨਹੀਂ ਹੈ ਪਰ ਫਿਰ ਵੀ ਜਿਹੜੇ ਭਰਾਵਾਂ ਨੂੰ ਇਸ ਗੱਲ ਤੋਂ ਰੋਸ ਹੈ, ਅਸੀਂ ਉਨ੍ਹਾਂ ਸਾਰਿਆਂ ਕੋਲੋਂ ਮਾਫੀ ਮੰਗਦੇ ਹਾਂ। 🙏🏼❤️ ਭੁੱਲ ਚੁੱਕ ਮੁਆਫ ਬਾਈ ਜੀ।
Read More : ਅਦਾਲਤ ਵੱਲੋਂ ਨਵੀਨ ਚਤੁਰਵੇਦੀ ਨੂੰ 6 ਨਵੰਬਰ ਤੱਕ ਰੂਪਨਗਰ ਜੇਲ ’ਚ ਰੱਖਣ ਦਾ ਹੁਕਮ
