ਜਾਨੀ ਨੁਕਸਾਨ ਤੋਂ ਬਚਾਅ, ਜ਼ਖਮੀ ਸਵਾਰੀਆਂ ਸਮਰਾਲਾ ਦੇ ਸਿਵਲ ਹਸਪਤਾਲ ਵਿਚ ਕਰਵਾਇਆ ਦਾਖਲ
ਸਮਰਾਲਾ, 7 ਅਕਤੂਬਰ : ਅੱਜ ਸਵੇਰੇ 8 ਵਜੇ ਦੇ ਕਰੀਬ ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਪੰਜਾਬ ਰੋਡਵੇਜ਼ ਦੀ ਇਕ ਬੱਸ ਐਕਸਲ ਟੁੱਟਣ ਕਾਰਨ ਪਲਟ ਗਈ, ਜਿਸ ਕਾਰਨ ਚੀਕ-ਚਿਹਾੜਾ ਮੱਚ ਗਿਆ। ਬੱਸ ਵਿਚ ਕਰੀਬ 40 ਲੋਕ ਸਵਾਰ ਸਨ। ਜ਼ਖਮੀ ਸਵਾਰੀਆਂ ਸਮਰਾਲਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਿਸ ਅਤੇ ਸਥਾਨਤ ਲੋਕਾਂ ਨੇ ਸਵਾਰੀਆਂ ਨੂੰ ਬਚਾਉਣ ਲਈ ਮੌਕੇ ‘ਤੇ ਪਹੁੰਚੇ।
ਬੱਸ ਦੇ ਕੰਡਕਟਰ ਅਤੇ ਮੌਕੇ ‘ਤੇ ਮੌਜੂਦ ਹੋਰ ਲੋਕਾਂ ਨੇ ਦੱਸਿਆ ਕਿ ਬੱਸ ਚੱਲਦੇ ਸਮੇਂ ਐਕਸਲ ਟੁੱਟਣ ਕਾਰਨ ਪਲਟ ਗਈ। ਉਨ੍ਹਾਂ ਦੱਸਿਆ ਕਿ ਬੱਸ ਵਿਚ 40 ਸਵਾਰੀਆਂ ਸਵਾਰ ਸਨ, ਜਿਨ੍ਹਾਂ ਨੂੰ ਹਾਦਸੇ ਦੌਰਾਨ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਿਹੜੀਆਂ ਸਵਾਰੀਆਂ ਇਲਾਜ ਲਈ ਹਸਪਤਾਲ ਆਈਆਂ ਸਨ ਉਹ ਸਾਰੀਆਂ ਬਿਲਕੁਲ ਠੀਕ-ਠਾਕ ਹਨ ਅਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।
Read More : ਪਾਕਿਸਤਾਨ ਤੋਂ ਆਏ 2 ਹੈਂਡ ਗ੍ਰੇਨੇਡਾਂ ਸਮੇਤ ਨੌਜਵਾਨ ਗ੍ਰਿਫ਼ਤਾਰ