ਮਾਲਖਾਨੇ ’ਚ ਪਈ ਹੈਰੋਇਨ ਨਾਲ ਛੇੜਛਾੜ ਕਰਨ ਦਾ ਦੋਸ਼
ਫਾਜ਼ਿਲਕਾ, 28 ਜੁਲਾਈ : ਪੰਜਾਬ ਪੁਲਸ ਦੇ ਇਕ ਸਬ-ਇੰਸਪੈਕਟਰ ਨੂੰ ਕੇਂਦਰੀਕ੍ਰਿਤ ਪੁਲਸ ਮਾਲਖਾਨੇ ’ਚ ਹੈਰੋਇਨ ਨਾਲ ਛੇੜਛਾੜ ਕਰਨ ਦੇ ਦੋਸ਼ ’ਚ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਫਾਜ਼ਿਲਕਾ ਦੇ ਅਡੀਸ਼ਨਲ ਸੈਸ਼ਨ ਜੱਜ ਅਜੀਤ ਪਾਲ ਸਿੰਘ ਦੀ ਅਦਾਲਤ ਨੇ ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਮੇਜਰ ਸਿੰਘ ਨੂੰ ਪੁਲਸ ਸਟੇਸ਼ਨ ਸਿਟੀ ਫਾਜ਼ਿਲਕਾ ਵਿਖੇ ਦਰਜ 1 ਅਪ੍ਰੈਲ 2917 ਨੂੰ ਦਰਜ ਮਾਮਲੇ ’ਚ ਮੁਲਜ਼ਮ ਠਹਿਰਾਇਆ।
ਐੱਫ. ਆਈ. ਆਰ ’ਚ ਉਨ੍ਹਾਂ ਅਤੇ ਸਹਿ-ਦੋਸ਼ੀ ਐੱਮ. ਐੱਚ. ਸੀ. ਸੁਰਜੀਤ ਸਿੰਘ (ਮ੍ਰਿਤਕ) ਵਿਰੁੱਧ ਦੋਸ਼ ਸਨ ਕਿ ਉਨ੍ਹਾਂ ਨੇ ਕੇਂਦਰੀਕ੍ਰਿਤ ਮਾਲਖਾਨਾ ਪੁਲਸ ਲਾਈਨ, ਫਾਜ਼ਿਲਕਾ ਦੇ ਲਾਕਰ ਦੀ ਡੁਪਲੀਕੇਟ ਚਾਬੀ ਤਿਆਰ ਕੀਤੀ ਅਤੇ ਉਸ ’ਚ ਪਏ ਹੈਰੋਇਨ ਦੇ ਪੈਕੇਟ ਕੱਢੇ ਅਤੇ ਉਨ੍ਹਾਂ ਨਾਲ ਛੇੜਛਾੜ ਕੀਤੀ। ਹੈਰੋਇਨ ਦੇ ਪੈਕੇਟਾਂ ਨਾਲ ਛੇੜਛਾੜ ਕਰਨ ਤੋਂ ਬਾਅਦ ਮੁਲਜ਼ਮ ਨੇ ਦੁਬਾਰਾ ਉਸੇ ਲਾਕਰ ’ਚ ਰੱਖ ਦਿੱਤਾ।
ਪੁਲਸ ਦੇ ਅਨੁਸਾਰ ਇਸ ਮਾਮਲੇ ’ਚ ਕਾਂਸਟੇਬਲ ਜਗਜੀਤ ਸਿੰਘ ਨੇ ਵਿਸਲ ਬਲੋਅਰ ਵਜੋਂ ਕੰਮ ਕੀਤਾ ਅਤੇ ਮਾਮਲੇ ਦੀ ਜਾਣਕਾਰੀ ਏ. ਐੱਸ. ਆਈ. ਭਗਤ ਸਿੰਘ ਨੂੰ ਦਿੱਤੀ, ਜਿਸ ਨੇ ਅੱਗੋਂ ਉਸ ਵੇਲੇ ਦੇ ਐੱਸ. ਪੀ. ਹਰਮੀਤ ਸਿੰਘ ਹੁੰਦਲ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ’ਤੇ ਉਸ ਸਮੇਂ ਦੇ ਫਾਜ਼ਿਲਕਾ ਦੇ ਐੱਸ. ਐੱਸ. ਪੀ. ਕੇਤਨ ਬਲੀਰਾਮ ਪਾਟਿਲ ਨੇ ਇਕ ਐੱਸ. ਆਈ. ਟੀ. ਦਾ ਗਠਨ ਕੀਤਾ।
ਸੋਮਵਾਰ ਅਦਾਲਤ ਨੇ ਇਸ ਮਾਮਲੇ ’ਚ ਸਬ-ਇੰਸਪੈਕਟਰ ਮੇਜਰ ਸਿੰਘ ਨੂੰ ਮੇਜਰ ਸਿੰਘ ਨੂੰ ਵੱਖ ਵੱਖ ਧਾਰਾਵਾਂ ਤਹਿਤ ਤਹਿਤ ਮੁਲਜ਼ਮ ਠਹਿਰਾਇਆ ਹੈ ਅਤੇ 5 ਸਾਲ ਦੀ ਕੈਦ ਦੇ ਨਾਲ-ਨਾਲ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਤਿੰਨ ਹੋਰ ਮੁਲਜ਼ਮਾਂ ਜੈ ਕਿਸ਼ਨ ਉਰਫ ਜੈਕੀ, ਕਾਂਸਟੇਬਲ ਲਾਲ ਚੰਦ ਅਤੇ ਹੈੱਡ ਕਾਂਸਟੇਬਲ ਮਨਜਿੰਦਰ ਸਿੰਘ ਨੂੰ ਉਨ੍ਹਾਂ ਦੇ ਖਿਲਾਫ ਕੋਈ ਸਬੂਤ ਨਾ ਮਿਲਣ ’ਤੇ ਬਰੀ ਕਰ ਦਿੱਤਾ।
Read More : ਔਸਨੇਸ਼ਵਰ ਮੰਦਰ ‘ਚ ਮਚੀ ਭਗਦੜ, 2 ਦੀ ਮੌਤ
