ਚੰਡੀਗੜ੍ਹ, 18 ਦਸੰਬਰ : ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਚਾਲੂ ਵਿੱਤੀ ਸਾਲ 2025-26 ਦੌਰਾਨ ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ 2440 ਲਾਭਪਾਤਰੀਆਂ ਨੂੰ 12.44 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਸਮਾਜਿਕ ਨਿਆਂ , ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਜ਼ਿਲ੍ਹਾ ਅੰਮ੍ਰਿਤਸਰ ਦੇ 657, ਬਰਨਾਲਾ ਦੇ 7, ਬਠਿੰਡਾ ਦੇ 44, ਫ਼ਿਰੋਜ਼ਪੁਰ ਦੇ 124, ਗੁਰਦਾਸਪੁਰ ਦੇ 509, ਹੁਸ਼ਿਆਰਪੁਰ ਦੇ 79 , ਜਲੰਧਰ ਦੇ 92 , ਮਾਨਸਾ ਦੇ 143, ਸ੍ਰੀ ਮੁਕਤਸਰ ਸਾਹਿਬ ਦੇ 70, ਪਟਿਆਲਾ ਦੇ 42, ਪਠਾਨਕੋਟ ਦੇ 290, ਰੂਪਨਗਰ ਦੇ 35, ਮੋਹਾਲੀ ਦੇ 13, ਸੰਗਰੂਰ ਦੇ 50 ਤੇ ਮਾਲੇਰਕੋਟਲਾ ਦੇ 285 ਲਾਭਪਾਤਰੀਆਂ ਨੂੰ ਲਾਭ ਦਿੱਤਾ ਗਿਆ ਹੈ।
Read More : ਚੋਣਾਂ ’ਚ ਹੇਰਾਫੇਰੀ ਹੁੰਦੀ ਤਾਂ ਚੰਨੀ ਦੇ ਹਲਕੇ ’ਚ ਕਾਂਗਰਸ ਨਾ ਜਿੱਤਦੀ : ਭਗਵੰਤ ਮਾਨ
