Sanjeev Arora

ਪੰਜਾਬ ਸਰਕਾਰ ਨਿਵੇਸ਼ ਨੂੰ ਉਤਸ਼ਾਹ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ : ਸੰਜੀਵ ਅਰੋੜਾ

ਕਿਹਾ-ਵਿਦੇਸ਼ੀ ਕੰਪਨੀਆਂ ਵੱਲੋਂ ਨਿਵੇਸ਼ ਕਰਨ ਲਈ ਪੰਜਾਬ ਸਭ ਤੋਂ ਅਨੁਕੂਲ ਸਥਾਨ

ਅੰਮ੍ਰਿਤਸਰ, 31 ਜੁਲਾਈ : ਉਦਯੋਗ ਅਤੇ ਵਪਾਰ, ਨਿਵੇਸ਼ ਪ੍ਰੋਤਸਾਹਨ ਅਤੇ ਐੱਨ. ਆਰ. ਆਈ. ਮਾਮਲਿਆਂ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੰਮ੍ਰਿਤਸਰ ’ਚ ਆਪਣੇ ਪਹਿਲੇ ਦੌਰੇ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪੰਜਾਬ ਵਿਦੇਸ਼ੀ ਨਿਵੇਸ਼ ਲਈ ਸਭ ਤੋਂ ਅਨੁਕੂਲ ਸਥਾਨ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਇਕ ਸਥਿਰ, ਪਾਰਦਰਸ਼ੀ ਅਤੇ ਕਾਰੋਬਾਰ-ਅਨੁਕੂਲ ਮਾਹੌਲ ਉਪਲੱਬਧ ਕਰਵਾ ਰਿਹਾ ਹੈ। ਅਸੀਂ ਭਵਿੱਖ ਦੀਆਂ ਉਦਯੋਗਕ ਇਕਾਈਆਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਉਦਯੋਗਿਕ ਪਾਰਕ, ਲਾਜਿਸਟਿਕ ਹੱਬ ਅਤੇ ਸਕਿਲ ਡਿਵੈੱਲਪਮੈਂਟ ਸੈਂਟਰ ਬਣਾ ਰਹੇ ਹਾਂ। ਅਸੀਂ ਯੂ. ਕੇ. ਦੇ ਨਿਵੇਸ਼ਕਾਂ ਨੂੰ ਸੱਦਾ ਦਿੰਦੇ ਹਾਂ ਕਿ ਸਾਨੂੰ ਇਕ ਮਜ਼ਬੂਤ, ਵਿਵਿਧ ਅਤੇ ਸਮੇਟਣਯੋਗ ਅਰਥਵਿਵਸਥਾ ਬਣਾਉਣ ’ਚ ਸਾਥ ਦੇਣ।

ਉਨ੍ਹਾਂ ਦੱਸਿਆ ਕਿ ਪੁਰਾਣਾ ਗਲੋਬਲਾਈਜ਼ੇਸ਼ਨ ਮਾਡਲ, ਜਿਸ ’ਚ ਸਿਰਫ ਨਫੇ ਦੀ ਅਧਿਕਤਮਤਾ ’ਤੇ ਧਿਆਨ ਦਿੱਤਾ ਜਾਂਦਾ ਸੀ, ਹੁਣ ਅਧੂਰਾ ਹੈ। ਆਧੁਨਿਕ ਸਮੇਂ ’ਚ ਦੇਸ਼ਾਂ ਵਿਚਕਾਰ ਭਰੋਸਾ, ਰਾਜਨੀਤਿਕ ਸਥਿਤੀ, ਅਤੇ ਉਪਭੋਗਤਾਵਾਂ-ਨਿਰਮਾਤਾਵਾਂ ਦੇ ਹਿੱਤ ਵੀ ਮਹੱਤਵਪੂਰਨ ਹੋ ਗਏ ਹਨ। ਉਨ੍ਹਾਂ ਟੈਕਨਾਲੋਜੀ, ਵਪਾਰ ਅਤੇ ਨਿਵੇਸ਼ ਵਿਚਕਾਰ ਡੂੰਘੀ ਜੁੜਤ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਇਕ ਖੇਤਰ ’ਚ ਬਣਿਆ ਭਰੋਸਾ ਹੋਰ ਖੇਤਰਾਂ ਵਿਚ ਵਿਸ਼ਵਾਸ ਪੈਦਾ ਕਰਦਾ ਹੈ, ਜੋ ਕਿ ਗਲੋਬਲ ਸਾਂਝਦਾਰੀ ਨੂੰ ਮਜ਼ਬੂਤ ਕਰਦਾ ਹੈ।

ਹਰਜਿੰਦਰ ਕੰਗ ਦੱਖਣੀ ਏਸ਼ੀਆ ਲਈ ਮਹਾਰਾਜਾ ਚਾਰਲਸ ਦੇ ਵਪਾਰ ਕਮਿਸ਼ਨਰ ਅਤੇ ਵੈਸਟਰਨ ਇੰਡੀਆ ਲਈ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨੇ ਆਪਣੇ ਮੁੱਖ ਭਾਸ਼ਣ ਵਿਚ ਕਿਹਾ ਕਿ ‘ਇੰਡੀਆ-ਯੂ. ਕੇ ਮੁਕਤ ਵਪਾਰ ਸਮਝੌਤਾ (ਐੱਫ. ਟੀ. ਏ) ਸਾਡੇ ਦੋ ਪਾਸੀ ਸੰਬਧਾਂ ਵਿਚ ਇਕ ਇਤਿਹਾਸਕ ਪਲ ਹੈ। ਇਹ ਵਪਾਰਕ ਰੁਕਾਵਟਾਂ ਨੂੰ ਘਟਾਏਗਾ, ਮਾਰਕੀਟ ਤੱਕ ਪਹੁੰਚ ਆਸਾਨ ਬਣਾਏਗਾ ਅਤੇ ਕਾਰੋਬਾਰ ਦੀ ਸੁਵਿਧਾ ਨੂੰ ਵਧਾਏਗਾ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਆਪਣੇ ਉਤਸ਼ਾਹਪੂਰਕ ਸੰਬੋਧਨ ਵਿਚ ਅੰਮ੍ਰਿਤਸਰ ਨੂੰ ਪੰਜਾਬ ਦਾ ਗੇਟਵੇ ਦੱਸਿਆ। ਉਨ੍ਹਾਂ ਨੇ ਸ਼ਹਿਰ ਦੀ ਸਟ੍ਰੈਟਜਿਕ ਸਥਿਤੀ, ਵਿਸ਼ਵ-ਪੱਧਰੀ ਢਾਂਚਾ, ਤੇਜੀ ਨਾਲ ਵਧ ਰਿਹਾ ਟੂਰਿਜ਼ਮ, ਅਤੇ ਲੌਜਿਸਟਿਕ, ਵੇਅਰਹਾਊਸਿੰਗ ਅਤੇ ਐਗਰੋ-ਉਦਯੋਗਿਕ ਕਲਸਟਰਾਂ ਦਾ ਜ਼ਿਕਰ ਕੀਤਾ। ਇਸ ਮੌਕੇ ਡਾ. ਜਤਿੰਦਰ ਸਿੰਘ ਡਿਪਟੀ ਸਕੱਤਰ ਜਨਰਲ, ਆਸ਼ਿਸ਼ ਕਪੂਰ, ਹੈੱਡ ਆਫ ਇਨਵਰਡ ਇਨਵੈਸਟਮੈਂਟ (ਨੌਰਥ ਇੰਡੀਆ), ਨਿਪੁਣ ਅਗਰਵਾਲ ਕੋ-ਕਨਵੀਨਰ ਜ਼ੋਨ, ਸੰਜੀਵ ਸਚਦੇਵਾ ਅਤੇ ਰਮੇਸ਼ ਅਰੋੜਾ ਅਤੇ ਨਿਪੁੰਨ ਅਗਰਵਾਲ ਨੇ ਵੀ ਸੰਬੋਧਨ ਕੀਤਾ।

Read More : ਨਿਖਿਲ ਰਵੀਸ਼ੰਕਰ ਏਅਰ ਨਿਊਜ਼ੀਲੈਂਡ ਦੇ ਅਗਲੇ ਸੀ. ਈ. ਓ. ਨਿਯੁਕਤ

Leave a Reply

Your email address will not be published. Required fields are marked *