Chief Minister Bhagwant Singh

ਪੰਜਾਬ ਸਰਕਾਰ ਵੱਲੋਂ 19,000 ਕਿਲੋਮੀਟਰ ਟੁੱਟੀਆਂ ਲਿੰਕ ਸੜਕਾਂ ਦੀ ਮੁਰੰਮਤ ਦਾ ਫ਼ੈਸਲਾ

ਮੁੱਖ ਮੰਤਰੀ ਮਾਨ ਤਰਨਤਾਰਨ ਤੋਂ ਪ੍ਰੋਜੈਕਟ ਦਾ ਕਰਨਗੇ ਉਦਘਾਟਨ

ਤਰਨਤਾਰਨ, 3 ਅਕਤੂਬਰ : ਪੰਜਾਬ ਸਰਕਾਰ ਨੇ 19,000 ਕਿਲੋਮੀਟਰ ਟੁੱਟੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਨ ਦਾ ਫ਼ੈਸਲਾ ਕੀਤਾ ਹੈ। ਸੜਕ ਨਿਰਮਾਣ ਕੰਪਨੀ ਪੰਜ ਸਾਲਾਂ ਲਈ ਉਨ੍ਹਾਂ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਵੀ ਲਵੇਗੀ। ਸੜਕਾਂ ਦੀ ਚੌੜਾਈ 10 ਫ਼ੁੱਟ ਤੋਂ ਵਧਾ ਕੇ 18 ਫ਼ੁੱਟ ਕੀਤੀ ਜਾਵੇਗੀ। ਸਾਰੀਆਂ ਸੜਕਾਂ ਲਈ ਸਰਵੇਖਣ ਦਾ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ। ਟ

ਮੁੱਖ ਮੰਤਰੀ ਭਗਵੰਤ ਮਾਨ ਤਰਨਤਾਰਨ ਤੋਂ ਅੱਜ ਇਸ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਸਰਕਾਰ ਇਸ ਪ੍ਰਾਜੈਕਟ ਲਈ ਨੋਡਲ ਏਜੰਸੀ ਵਜੋਂ ਕੰਮ ਕਰੇਗੀ। ਇਹ ਪ੍ਰੋਜੈਕਟ ਪੰਜਾਬ ਸਰਕਾਰ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਸਰਕਾਰ ਨੇ ਇਨ੍ਹਾਂ ਸੜਕਾਂ ਲਈ 3,500 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ। ਇਸ ਵਿਚੋਂ 2,872 ਕਰੋੜ ਰੁਪਏ ਮੁਰੰਮਤ ਅਤੇ ਰੱਖ-ਰਖਾਅ ਲਈ ਹਨ ਅਤੇ 587 ਕਰੋੜ ਰੁਪਏ ਹੋਰ ਕੰਮਾਂ ਲਈ ਹਨ।

ਸਰਕਾਰ ਨੇ ਇਹ ਵੀ ਯਕੀਨੀ ਬਣਾਉਣ ਦਾ ਫ਼ੈਸਲਾ ਕੀਤਾ ਹੈ ਕਿ ਸੜਕਾਂ ਦੀ ਗੁਣਵੱਤਾ ਨਾਲ ਸਮਝੌਤਾ ਨਾ ਕੀਤਾ ਜਾਵੇ। ਸੜਕ ਨਿਰਮਾਣ ਦੀ ਨਿਗਰਾਨੀ ਲਈ ਇਕ ਤਾਲਮੇਲ ਕਮੇਟੀ ਬਣਾਈ ਜਾਵੇਗੀ, ਜਿਸ ਵਿਚ ਦੋਵਾਂ ਧਿਰਾਂ ਦੇ ਮੈਂਬਰ ਸ਼ਾਮਲ ਹੋਣਗੇ, ਹਾਲਾਂਕਿ ਸਰਕਾਰ ਨੇ ਅਗਸਤ ਵਿਚ ਇਹ ਪ੍ਰਾਜੈਕਟ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਹੜ੍ਹਾਂ ਕਾਰਨ ਕੰਮ ਵਿਚ ਦੇਰੀ ਹੋ ਗਈ ਸੀ।

Read More : ਦੁਸਹਿਰੇ ਮੌਕੇ ਅਮਨ ਅਰੋੜਾ ਵੱਲੋਂ ਸੁਨਾਮ ਵਾਸੀਆਂ ਨੂੰ ਵੱਡੀ ਸੌਗਾਤ

Leave a Reply

Your email address will not be published. Required fields are marked *