ਬਠਿੰਡਾ, 18 ਜਨਵਰੀ : ਐਤਵਾਰ ਸਵੇਰੇ ਸੰਘਣੀ ਧੁੰਦ ਕਾਰਨ ਪੀ.ਆਰ.ਟੀ.ਸੀ. ਦੀਆਂ ਬੱਸਾਂ ਹਾਦਸਾਗ੍ਰਸਤ ਹੋਈਆਂ। ਬਠਿੰਡਾ ਵਿਚ ਇਕ ਪੀਆਰਟੀਸੀ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ, ਜਿਸ ਵਿੱਚ ਬੱਸ ਵਿੱਚ ਸਵਾਰ ਕੁਝ ਸਵਾਰੀਆਂ ਜ਼ਖਮੀ ਹੋ ਗਈਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਸੰਘਣੀ ਧੁੰਦ ਕਾਰਨ ਪੀ.ਆਰ.ਟੀ.ਸੀ. ਦੀਆਂ 3 ਤੋਂ ਵੱਧ ਬੱਸਾਂ ਹਾਦਸਾਗ੍ਰਸਤ ਹੋਇਆ ਹਨ, ਜੋ ਕਿ ਬਠਿੰਡਾ-ਬਰਨਾਲਾ ਰੋਡ ‘ਤੇ ਹੀ ਹਾਦਸੇ ਦਾ ਸ਼ਿਕਾਰ ਹੋਇਆ ਹਨ| ਬੱਸ ਨੰਬਰ 1627, 0763 ਅਤੇ 0793, 1514 ਇਹ ਬੱਸਾਂ ਧਨੌਲਾ ਕੋਲ ਬਠਿੰਡਾ ਬੱਸ ਮਾਨਸਾ ਬਠਿੰਡਾ ਰੋਡ ਤਾ ਵਾਪਰਿਆ ਹੈ|ਦੱਸ ਦੇਈਏ ਕਿ ਕਿਸੇ ਬੱਸ ਦੀ ਟੱਕਰ ਟ੍ਰੈਕ ਨਾਲ ਹੋਈ, ਕਿਸੇ ਦੀ ਟਰਾਲੀ ਨਾਲ ਅਤੇ ਕਿਸੇ ਦੀ ਗੈਸ ਸਿਲੰਡਰ ਦੀ ਭਰੀ ਹੋਈ ਟਰਾਲੀ ਨਾਲ ਜਾ ਟਕਰਾਈ ਹੈ|
Read More : ਹਥਿਆਰ ਸਪਲਾਈ ਅਤੇ ਜਬਰਨ ਉਗਰਾਹੀ ਮਾਡਿਊਲ ਦਾ ਪਰਦਾਫਾਸ਼, 10 ਗ੍ਰਿਫ਼ਤਾਰ
