PRTC contract workers

ਪੀਆਰਟੀਸੀ ਦੇ ਠੇਕਾ ਕਾਮਿਆਂ ਨੇ ਰੋਕਿਆਂ ਬੱਸਾਂ ਦਾ ਪਹੀਆ

ਸੂਬੇ ਦੇ 27 ਡਿਪੂਆਂ ‘ਚ ਕਰੀਬ 8000 ਹਜਾਰ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ

ਪਟਿਆਲਾ, 14 ਅਗਸਤ : ਪੰਜਾਬ ਰੋਡਵੇਜ ਪਨਬੱਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋਂ ਪੰਜਾਬ ਸਰਕਾਰ ਵੱਲੋਂ ਮੰਗਾ ਨ‍ਾ ਮੰਨਣ ਤੇ 14 ਅਗਸਤ ਤੋਂ ਹੜਤਾਲ ਕਰਨ ਦੇ ਦਿੱਤੇ ਸੱਦੇ ਤਹਿਤ ਪੀਆਰਟੀਸੀ ਦੇ ਠੇਕਾ ਕਾਮਿਆਂ ਵੱਲੋਂ ਬੱਸਾਂ ਦਾ ਚੱਕਾ ਜਾਮ ਕਰ ਕੇ ਹੜਤਾਲ ਸੁਰੂ ਕਰ ਦਿੱਤੀ ਹੈ।

ਪੀਆਰਟੀਸੀ ਦੇ ਠੇਕਾ ਕਾਮਿਆਂ ਵੱਲੋਂ ਸਰਕਾਰ ਨੂੰ ਦਿੱਤੇ ਅਲਟੀਮੇਟਮ ਖਤਮ ਹੋਣ ਤੇ ਸਵੇਰੇ 10 ਵਜੇ ਤੋਂ ਸੂਬੇ ਭਰ ਵਿੱਚ ਪੀਆਰਟੀਸੀ ਦੇ 27 ਡਿੱਪੂਆਂ ਵਿੱਚ ਹੜਤਾਲ ਕਰਕੇ ਸੂਬਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਧਰਨੇ ਲਗਾਏ ਗਏ ਹਨ। ਪੀਆਰਟੀਸੀ ਦੇ ਠੇਕਾ ਕਾਮਿਆਂ ਦੀ ਹੜਤਾਲ ਕਾਰਨ ਵੱਡੀ ਗਿਣਤੀ ਵਿੱਚ ਬੱਸਾ ਬੰਦ ਹੋਣ ਨਾਲ ਸਵਾਰੀਆਂ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਬੱਸ ਸਟੈਂਡ ਵਿੱਚ ਭੀੜ ਲੱਗ ਚੁੱਕੀ ਹੈ।

ਇਸ ਸਬੰਧੀ ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਹਰਕੇਸ ਕੁਮਾਰ ਵਿੱਕੀ ਨੇ ਦੱਸਿਆ ਕਿ ਸਰਕਾਰ ਵੱਲੋ ਯੂਨੀਅਨ ਦੀਆਂ ਮੰਗਾ ਸਬੰਧੀ ਟਾਲਮਟੋਲ ਦੀ ਨੀਤੀ ਅਪਣਾਉਣ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਸ਼ ਹੈ ਜਿਸ ਕਾਰਨ ਦੋ ਦਿਨਾਂ ਹੜਤਾਲ ਸੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ 27 ਡਿੱਪੂਆਂ ਦੇ ਕਰੀਬ 8000 ਹਜ਼ਾਰ ਮੁਲਾਜ਼ਮ ਹੜਤਾਲ ਤੇ ਹਨ, ਜਿਸ ਕਾਰਨ 90 ਫੀਸਦੀ ਬੱਸਾ ਬੰਦ ਹਨ।

ਉਨ੍ਹਾਂ ਕਿਹਾ ਕਿ 15 ਅਗਸਤ 2025 ਨੂੰ ਅਜ਼ਾਦੀ ਦਿਹਾੜੇ ਨੂੰ ਗੁਲਾਮੀ ਦਿਵਸ ਵਜੋਂ ਮਨਾਉਂਦੇ ਹੋਏ ਜਿਥੇ ਵੀ ਮੁੱਖ ਮੰਤਰੀ ਪੰਜਾਬ, ਟਰਾਂਸਪੋਰਟ ਮੰਤਰੀ ਪੰਜਾਬ, ਸਮੇਤ ਕੈਬਨਿਟ ਮੰਤਰੀ ਜਿਥੇ ਵੀ ਝੰਡਾ ਲਹਿਰਾਉਣ ਆਉਣਗੇ ਉਥੇ ਕਾਲੇ ਝੋਲੇ ਪਾਕੇ ਕਾਲੀਆਂ ਝੰਡੀਆ ਲੈਕੇ ਪਨਬੱਸ/ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਨੂੰ ਠੇਕੇਦਾਰ ਵਿਚੋਲਿਆਂ ਦੀ ਗੁਲਾਮੀ ਅਤੇ ਪ੍ਰਾਈਵੇਟ ਕਿਲੋਮੀਟਰ ਬੱਸਾ ਨਾਲ ਵਿਭਾਗ ਦੇ ਕੀਤੇ ਜਾ ਰਹੇ ਨਿੱਝੀਕਰਨ ਦੇ ਰੋਸ ਵਿੱਚ ਮੁਲਾਜ਼ਮਾਂ ਵੱਲੋ ਠੇਕੇਦਾਰੀ ਸਿਸਟਮ ਦੀ ਗੁਲਾਮੀ ਵਿੱਚੋ ਕੱਢ ਕੇ ਅਜਾਦੀ ਦੀ ਮੰਗ ਕਰਦੇ ਹੋਏ ਸਵਾਲ ਕਰਨਗੇ।

Read More : ਮੁੱਖ ਮੰਤਰੀ ਨੇ ਟ੍ਰੇਨਿੰਗ ਲਈ ਮਹਿਲਾ ਪੰਚਾਂ-ਸਰਪੰਚਾਂ ਨੂੰ ਮਹਾਰਾਸ਼ਟਰ ਭੇਜਿਆ

Leave a Reply

Your email address will not be published. Required fields are marked *