ਲੁਧਿਆਣਾ ਜੇਲ੍ਹ ਤੋਂ ਇਲਾਜ ਲਈ ਲਿਆਂਦਾ ਸੀ ਕੈਦੀ
ਚੰਡੀਗੜ੍ਹ, 13 ਨਵੰਬਰ : ਚੰਡੀਗੜ੍ਹ ਵਿਚ ਸੈਕਟਰ-32 ਦੇ ਹਸਪਤਾਲ ਵਿੱਚੋਂ ਇਲਾਜ ਲਈ ਲਿਆਂਦਾ ਇਕ ਕੈਦੀ ਪੁਲਿਸ ਮੁਲਾਜ਼ਮ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਦੋਸ਼ੀ ਦੀ ਭਾਲ ਕਰ ਰਹੀਆਂ ਹਨ।
ਜਾਣਕਾਰੀ ਅਨੁਸਾਰ ਕੈਦੀ ਸੋਨੂੰ, ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਨੇ 5 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕੀਤਾ ਅਤੇ ਉਸ ਦੀ ਹੱਤਿਆ ਕਰ ਦਿੱਤੀ। ਇਸ ਮਾਮਲੇ ਵਿੱਚ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਬਿਮਾਰੀ ਕਾਰਨ ਉਸ ਦਾ ਚੰਡੀਗੜ੍ਹ ਦੇ ਜੀ. ਐੱਮ. ਸੀ. ਐੱਚ. ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪੰਜਾਬ ਪੁਲਿਸ ਸੋਮਵਾਰ ਨੂੰ ਦੋਸ਼ੀ ਸੋਨੂੰ ਨੂੰ ਇਲਾਜ ਲਈ ਚੰਡੀਗੜ੍ਹ ਦੇ ਜੀ. ਐੱਮ. ਸੀ. ਐੱਚ.-32 ਲੈ ਕੇ ਆਈ। ਲਗਭਗ 12 ਵਜੇ ਉਸ ਨੇ ਟਾਇਲਟ ਜਾਣ ਦਾ ਬਹਾਨਾ ਕੀਤਾ। ਫਿਰ ਉਸ ਦੀ ਸੁਰੱਖਿਆ ਕਰ ਰਹੇ ਪੁਲਿਸ ਅਧਿਕਾਰੀ ਉਸ ਨੂੰ ਟਾਇਲਟ ਲੈ ਗਏ।
ਜਿਵੇਂ ਹੀ ਪੁਲਿਸ ਸੋਨੂੰ ਨੂੰ ਟਾਇਲਟ ਵਿੱਚ ਲੈ ਗਈ, ਉਹ ਮੌਕਾ ਸੰਭਾਲਦੇ ਹੋਏ ਪੁਲਿਸ ਵਾਲੇ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਇਸ ਨਾਲ ਹਸਪਤਾਲ ਵਿਚ ਹਫੜਾ-ਦਫੜੀ ਮਚ ਗਈ। ਪੰਜਾਬ ਪੁਲਿਸ ਦੇ ਨਾਲ-ਨਾਲ ਚੰਡੀਗੜ੍ਹ ਪੁਲਿਸ ਨੇ ਵੀ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ।
Read More : ਅਗਲਾ ਡੇਢ ਸਾਲ ਹਲਕਾ ਦਿੜ੍ਹਬਾ ਦੇ ਵਿਕਾਸ ਤੇ ਤਰੱਕੀ ਨੂੰ ਸਮਰਪਿਤ ਹੋਵੇਗਾ : ਚੀਮਾ
