ਪੀ. ਐੱਮ. ਮੋਦੀ

ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਦੇ ਸਭ ਤੋਂ ਵੱਡੇ ‘ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ’ ਦੇ ਫੇਜ਼-1 ਦਾ ਉਦਘਾਟਨ

11,000 ਕਰੋੜ ਦੀ ਲਾਗਤ ਨਾਲ ਤਿਆਰ ਜੇਵਰ ਹਵਾਈ ਅੱਡੇ ਤੋਂ ਮਈ ਵਿੱਚ ਸ਼ੁਰੂ ਹੋਣਗੀਆਂ ਉਡਾਣਾਂ

ਨੋਇਡਾ, 29 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੇ ਜੇਵਰ ਵਿਚ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ (ਫੇਜ਼-1) ਦਾ ਉਦਘਾਟਨ ਕੀਤਾ। ਇਹ ਹਵਾਈ ਅੱਡਾ ਵਰਤਮਾਨ ਵਿਚ ਭਾਰਤ ਦਾ ਸਭ ਤੋਂ ਵੱਡਾ ਅਤੇ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਹਵਾਈ ਅੱਡਾ ਹੈ। ਚੌਥੇ ਪੜਾਅ ਦੇ ਮੁਕੰਮਲ ਹੋਣ ‘ਤੇ ਇਹ ਚੀਨ ਦੇ ਬੀਜਿੰਗ ਡੈਕਸਿੰਗ ਅੰਤਰਰਾਸ਼ਟਰੀ ਹਵਾਈ ਅੱਡੇ (47 ਵਰਗ ਕਿਲੋਮੀਟਰ) ਨੂੰ ਪਿੱਛੇ ਛੱਡ ਕੇ ਏਸ਼ੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣ ਜਾਵੇਗਾ।

ਲਗਭਗ 3,300 ਏਕੜ ਜ਼ਮੀਨ ‘ਤੇ ਫੈਲੇ ਇਸ ਪਹਿਲੇ ਪੜਾਅ ਦੇ ਟਰਮੀਨਲ ਅਤੇ ਰਨਵੇਅ ‘ਤੇ ₹11,000 ਕਰੋੜ ਦਾ ਖਰਚ ਆਇਆ ਹੈ। ਇਹ ਸਾਲਾਨਾ 3 ਕਰੋੜ ਯਾਤਰੀਆਂ ਨੂੰ ਸੇਵਾਵਾਂ ਦੇਵੇਗਾ। ਹਵਾਈ ਅੱਡਾ ਅਥਾਰਟੀ ਮੁਤਾਬਕ ਇੱਥੋਂ ਉਡਾਣਾਂ ਮਈ ਤੋਂ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਇਸ ਦੀ ਖਾਸ ਗੱਲ ਇਹ ਹੈ ਕਿ ਇੱਥੇ ਪ੍ਰਵੇਸ਼ ਤੋਂ ਬੋਰਡਿੰਗ ਤੱਕ ਸਿਰਫ 20 ਮਿੰਟ ਦਾ ਸਮਾਂ ਲੱਗੇਗਾ। ਇਹ ਪੂਰਾ ਪ੍ਰੋਜੈਕਟ 52 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਵੇਗਾ ਜਿਸ ਨੂੰ 2040 ਤੱਕ ਮੁਕੰਮਲ ਕਰਨ ਦਾ ਟੀਚਾ ਹੈ।

ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਪੁਰਾਣੇ ਸਿਆਸੀ ਡਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਸ਼ਾਸਕ ਅਹੁਦਾ ਗੁਆਉਣ ਦੇ ਡਰੋਂ ਨੋਇਡਾ ਆਉਣ ਤੋਂ ਕਤਰਾਉਂਦੇ ਸਨ। ਉਨ੍ਹਾਂ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਸਮਾਜਵਾਦੀ ਪਾਰਟੀ (ਸਪਾ) ‘ਤੇ ਤੰਜ ਕੱਸਦਿਆਂ ਕਿਹਾ ਕਿ ਜਦੋਂ ਉਹ ਖੁਦ ਨੋਇਡਾ ਆਉਣਾ ਚਾਹੁੰਦੇ ਸਨ ਤਾਂ ਵਿਰੋਧੀ ਡਰੇ ਹੋਏ ਸਨ ਅਤੇ ਉਨ੍ਹਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ।

ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਵਿਸ਼ਵ ਪੱਧਰ ‘ਤੇ ਇਜ਼ਰਾਈਲ, ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਕਾਰਨ ਪੈਦਾ ਹੋਏ ਹਾਲਾਤ ‘ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਚਰਚਾ ਕੀਤੀ ਗਈ ਹੈ ਅਤੇ ਦੇਸ਼ ਵਾਸੀਆਂ ਨੂੰ ਇਸ ਗਲੋਬਲ ਸੰਕਟ ਦਾ ਸਾਹਮਣਾ ਸਬਰ ਅਤੇ ਏਕਤਾ ਨਾਲ ਕਰਨ ਦੀ ਅਪੀਲ ਕੀਤੀ।

SRH ਬਨਾਮ RCB : ਵਿਰਾਟ ਦਾ ਜਲਵਾ, SRH ਦਾ 202 ਦੌੜਾਂ ਦਾ ਵੱਡਾ ਟੀਚਾ ਮਹਿਜ਼ 15.4 ਓਵਰਾਂ ‘ਚ ਫ਼ਤਿਹ

Leave a Reply

Your email address will not be published. Required fields are marked *