ਏਅਰਪੋਰਟ ’ਤੇ ਪੀ. ਐੱਮ. ਜਾਫ਼ਰ ਨੇ ਕੀਤਾ ਸਵਾਗਤ
ਅੰਮਾਨ, 15 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ 2 ਦਿਨਾਂ ਦੇ ਦੌਰੇ ’ਤੇ ਜਾਰਡਨ ਪਹੁੰਚ ਗਏ ਹਨ। ਜਾਰਡਨ ਦੇ ਪ੍ਰਧਾਨ ਮੰਤਰੀ ਜਾਫਰ ਹਸਨ ਨੇ ਏਅਰਪੋਰਟ ’ਤੇ ਉਨ੍ਹਾਂ ਦਾ ਸਵਾਗਤ ਕੀਤਾ। ਹੋਟਲ ਪਹੁੰਚਣ ’ਤੇ ਪ੍ਰਵਾਸੀ ਭਾਰਤੀਆਂ ਨੇ ਮੋਦੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤੀ ਮੂਲ ਦੇ ਲੋਕਾਂ ਨਾਲ ਮੁਲਾਕਾਤ ਵੀ ਕੀਤੀ।
ਇਸ ਦੌਰਾਨ ਕਲਾਕਾਰਾਂ ਨੇ ਮੋਦੀ ਦੇ ਸਾਹਮਣੇ ਸੱਭਿਆਚਾਰਕ ਪ੍ਰਫਾਰਮੈਂਸ ਦਿੱਤੀ। ਮੋਦੀ ਨੇ ਜਾਰਡਨ ਕਿੰਗ ਅਬਦੁੱਲਾ ਨਾਲ ਹੁਸੈਨੀਆ ਪੈਲੇਸ (ਮਹਿਲ) ’ਚ ਮੁਲਾਕਾਤ ਕੀਤੀ। ਹੁਸੈਨੀਆ ਪੈਲੇਸ ਪਹੁੰਚਣ ’ਤੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ। ਹੁਸੈਨੀਆ ਪੈਲੇਸ ਜਾਰਡਨ ਦੀ ਰਾਜਧਾਨੀ ਅੰਮਾਨ ਦਾ ਮੁੱਖ ਸ਼ਾਹੀ ਮਹਿਲ ਹੈ। ਇਹ ਰਾਜੇ ਦਾ ਅਧਿਕਾਰਤ ਰਸਮੀ ਸਥਾਨ ਹੈ, ਜਿੱਥੇ ਵਿਦੇਸ਼ੀ ਰਾਸ਼ਟਰ ਮੁਖੀਆਂ ਦਾ ਰਸਮੀ ਸਵਾਗਤ ਅਤੇ ਮਹੱਤਵਪੂਰਨ ਦੁਵੱਲੀਆਂ ਮੀਟਿੰਗਾਂ ਹੁੰਦੀਆਂ ਹਨ। ਮੋਦੀ ਦਾ ਇਹ ਦੌਰਾ ਕਿੰਗ ਅਬਦੁੱਲਾ ਦੇ ਸੱਦੇ ’ਤੇ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ। ਉਹ 7 ਸਾਲਾਂ ਬਾਅਦ ਜਾਰਡਨ ਪਹੁੰਚੇ ਹਨ। ਇਸ ਤੋਂ ਪਹਿਲਾਂ ਉਹ 2018 ’ਚ ਇਕ ਟ੍ਰਾਂਜ਼ਿਟ ਵਿਜ਼ਿਟ ਦੌਰਾਨ ਜਾਰਡਨ ’ਚ ਰੁਕੇ ਸਨ। ਭਾਰਤ ਅਤੇ ਜਾਰਡਨ ਵਿਚਾਲੇ ਮਜ਼ਬੂਤ ਆਰਥਿਕ ਸਬੰਧ ਹਨ। ਇਸ ਅਰਬ ਦੇਸ਼ ’ਚ 17,500 ਤੋਂ ਵੱਧ ਭਾਰਤੀ ਪ੍ਰਵਾਸੀ ਰਹਿੰਦੇ ਹਨ, ਜੋ ਕੱਪੜਾ, ਨਿਰਮਾਣ ਅਤੇ ਵਿਨਿਰਮਾਣ ਵਰਗੇ ਖੇਤਰਾਂ ’ਚ ਕੰਮ ਕਰਦੇ ਹਨ।
Read More : ਕਾਂਗਰਸ ’ਚ ਨਹੀਂ ਜਾਣਦੇ ਕੈਪਟਨ : ਪ੍ਰਨੀਤ ਕੌਰ
