pratik yadav

ਪ੍ਰਤੀਕ ਯਾਦਵ ਨੇ ਤਲਾਕ ਦੀਆਂ ਚਰਚਾਵਾਂ ’ਤੇ ਲਾਈ ਰੋਕ

ਇੰਸਟਾਗ੍ਰਾਮ ਪੋਸਟ ’ਚ ਲਿਖਿਆ ‘ਆਲ ਇਜ਼ ਗੁੱਡ’

ਲਖਨਊ, 28 ਜਨਵਰੀ : ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੀ ਦੂਜੀ ਪਤਨੀ ਸਾਧਨਾ ਗੁਪਤਾ ਦੇ ਬੇਟੇ ਪ੍ਰਤੀਕ ਯਾਦਵ ਨੇ ਪਤਨੀ ਅਤੇ ਭਾਜਪਾ ਨੇਤਰੀ ਅਪਰਨਾ ਯਾਦਵ ਨਾਲ ਤਲਾਕ ਦੀਆਂ ਅਟਕਲਾਂ ’ਤੇ ਰੋਕ ਲਗਾ ਦਿੱਤੀ ਹੈ।

ਪ੍ਰਤੀਕ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਪਤਨੀ ਅਪਰਨਾ ਯਾਦਵ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ– ‘ਆਲ ਇਜ਼ ਗੁੱਡ’, ਜਿਸ ਨੂੰ ਤਲਾਕ ਦੀਆਂ ਚਰਚਾਵਾਂ ’ਤੇ ਯੂ-ਟਰਨ ਮੰਨਿਆ ਜਾ ਰਿਹਾ ਹੈ। ਪ੍ਰਤੀਕ ਯਾਦਵ ਨੇ ਪੋਸਟ ’ਚ ਇਹ ਵੀ ਲਿਖਿਆ– ‘ਅਸੀਂ ਚੈਂਪੀਅਨਾਂ ਦਾ ਪਰਿਵਾਰ ਹਾਂ’।

ਤਸਵੀਰ ਸਾਹਮਣੇ ਆਉਣ ਦੇ ਬਾਅਦ ਦੋਵਾਂ ਦੇ ਰਿਸ਼ਤੇ ’ਚ ਆਈ ਕੁੜੱਤਣ ਖ਼ਤਮ ਹੋਣ ਦੇ ਸੰਕੇਤ ਮਿਲ ਰਹੇ ਹਨ। ਸੋਸ਼ਲ ਮੀਡੀਆ ’ਤੇ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਸਿਆਸੀ ਗਲਿਆਰਿਆਂ ’ਚ ਚੱਲ ਰਹੀਆਂ ਤਮਾਮ ਅਟਕਲਾਂ ’ਤੇ ਰੋਕ ਲੱਗ ਗਈ ਹੈ।

ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਪ੍ਰਤੀਕ ਯਾਦਵ ਅਤੇ ਅਪਰਨਾ ਯਾਦਵ ਵਿਚਾਲੇ ਤਲਾਕ ਦੀਆਂ ਖ਼ਬਰਾਂ ਸੋਸ਼ਲ ਮੀਡੀਆ ਅਤੇ ਸਿਆਸੀ ਹਲਕਿਆਂ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਇਨ੍ਹਾਂ ਅਟਕਲਾਂ ਨੂੰ ਇਸ ਲਈ ਵੀ ਹਵਾ ਮਿਲੀ ਕਿਉਂਕਿ ਦੋਵੇਂ ਵੱਖ-ਵੱਖ ਸਿਆਸੀ ਵਿਚਾਰਧਾਰਾਵਾਂ ਨਾਲ ਜੁੜੇ ਹੋਏ ਹਨ। ਹਾਲਾਂਕਿ, ਤਾਜ਼ਾ ਪੋਸਟ ਨੇ ਸਾਫ਼ ਕਰ ਦਿੱਤਾ ਹੈ ਕਿ ਜੋੜੇ ਵਿਚਾਲੇ ਤਲਾਕ ਦੀ ਕੋਈ ਸਥਿਤੀ ਨਹੀਂ ਹੈ।

Read More : ਪੇਸ਼ੀ ਭੁਗਤਣ ਆਏ ਦੀ ਐੱਸ.ਐੱਸ.ਪੀ. ਦਫ਼ਤਰ ਨੇੜੇ ਗੋਲੀਆਂ ਮਾਰ ਕੇ ਹੱਤਿਆ

Leave a Reply

Your email address will not be published. Required fields are marked *