ਨਵੀਂ ਦਿੱਲੀ, 23 ਅਕਤੂਬਰ : ਦਿੱਲੀ ਪੁਲਿਸ ਦੀ ਕਰਾਈਮ ਬ੍ਰਾਂਚ ਅਤੇ ਬਿਹਾਰ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਰੋਹਿਣੀ ਵਿੱਚ ਇੱਕ ਮੁਕਾਬਲੇ ਵਿਚ ਬਿਹਾਰ ਦੇ 4 ਮੋਸਟ ਵਾਂਟੇਡ ਗੈਂਗਸਟਰਾਂ ਨੂੰ ਮਾਰ ਦਿੱਤਾ।
ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਨੂੰ ਕਰੀਬ 2.20 ਵਜੇ ਦਿੱਲੀ ਪੁਲਿਸ ਦੀ ਕਰਾਈਮ ਬ੍ਰਾਂਚ ਅਤੇ ਬਿਹਾਰ ਪੁਲਿਸ ਦਾ ਬਹਾਦੁਰ ਸ਼ਾਹ ਮਾਰਗ ‘ਤੇ ਚਾਰ ਅਪਰਾਧੀਆਂ ਨਾਲ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿਚ ਚਾਰੇ ਅਪਰਾਧੀ ਮਾਰੇ ਗਏ, ਜਿਨ੍ਹਾਂ ਨੂੰ ਰੋਹਿਣੀ ਦੇ ਡਾ. ਬੀ.ਐੱਸ.ਏ. ਹਸਪਤਾਲ ਲਿਜਾਇਆ ਗਿਆ। ਉਕਤ ਮੁਕਾਬਲੇ ਵਿਚ ਬਿਹਾਰ ਦੇ ਰੰਜਨ ਪਾਠਕ (25), ਬਿਮਲੇਸ਼ ਮਹਤੋ (25), ਮਨੀਸ਼ ਪਾਠਕ (33), ਅਤੇ ਅਮਨ ਠਾਕੁਰ (21) ਮਾਰੇ ਗਏ ਹਨ।
ਪੁਲਿਸ ਦੇ ਅਨੁਸਾਰ ਰੰਜਨ ਪਾਠਕ, ਬਿਮਲੇਸ਼ ਮਹਤੋ ਅਤੇ ਮਨੀਸ਼ ਪਾਠਕ ਬਿਹਾਰ ਦੇ ਸੀਤਾਮੜੀ ਦੇ ਰਹਿਣ ਵਾਲੇ ਸਨ ਅਤੇ ਅਮਨ ਠਾਕੁਰ ਦਿੱਲੀ ਦੇ ਕਰਾਵਲ ਨਗਰ ਦਾ ਰਹਿਣ ਵਾਲਾ ਸੀ।
Read More : ਡੇਰਾ ਬਾਬਾ ਨਾਨਕ ’ਚ ਬਲਾਸਟ, ਇਕ ਦੀ ਮੌਤ, 6 ਜ਼ਖਮੀ