ਬਟਾਲਾ

ਹਥਿਆਰ ਦੀ ਬਰਾਮਦਗੀ ਮੌਕੇ ਪੁਲਿਸ ਦਾ ਬਦਮਾਸ਼ ਨਾਲ ਹੋਇਆ ਮੁਕਾਬਲਾ

ਲੱਤ ਵਿਚ ਗੋਲੀ ਲੱਗਣ ਨਾਲ ਮੁਲਜ਼ਮ ਜ਼ਖਮੀ, ਇਕ ਕਿਲੋ ਹੈਰੋਇਨ ਅਤੇ ਪਿਸਤੌਲ ਵੀ ਬਰਾਮਦ

ਬਟਾਲਾ, 21 ਜਨਵਰੀ : ਪੰਜਾਬ ਪੁਲਿਸ ਨੇ ਬੁੱਧਵਾਰ ਦੀ ਦੇਰ ਸ਼ਾਮ ਬਟਾਲਾ ਦੇ ਅਲੀਵਾਲ ਨਹਿਰ ਨੇੜੇ ਅਸਲੇ ਦੀ ਰਿਕਵਰੀ ਲਈ ਖੜੇ ਬਦਮਾਸ਼ ਨੇ ਪੁਲਿਸ ਉੱਤੇ ਗੋਲੀ ਚਲਾ ਦਿੱਤੀ। ਪੁਲਿਸ ਦੀ ਜਵਾਬੀ ਗੋਲੀਬਾਰੀ ਦੌਰਾਨ ਬਦਮਾਸ਼ ਦੇ ਲੱਤ ਵਿਚ ਗੋਲੀ ਲੱਗੀ । ਘਟਨਾ ਵਾਲੀ ਥਾਂ ਤੇ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਅਤੇ ਐਸਐਸਪੀ ਬਟਾਲਾ ਡਾ ਮਹਿਤਾਬ ਸਿੰਘ ਪੁੱਜੇ । ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋਏ ਮੁਲਜਮ ਦੀ ਪਛਾਣ ਜਸਕਰਨ ਸਿੰਘ ਉਰਫ ਜਸ ਵਾਸੀ ਗ੍ਰੰਥਗੜ ਵੱਜੋ ਹੋਈ ਹੈ।

ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਬੀਤੀ 6 ਦਸੰਬਰ ਨੂੰ ਬਟਾਲਾ ਦੇ ਸਟਾਫ ਰੋਡ ਤੇ ਗੱਡੀ ਲੰਘਾਉਣ ਤੋਂ ਹੋਏ ਤਕਰਾਰ ਚ ਗੋਲੀ ਚਲੀ ਸੀ ਅਤੇ ਇਸ ਮਾਮਲੇ ਚ ਦੋ ਨੌਜਵਾਨ ਜ਼ਖਮੀ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।

ਡੀ.ਆਈ.ਜੀ. ਨੇ ਅੱਗੇ ਦੱਸਿਆ ਕਿ ਐਸਐਸਪੀ ਬਟਾਲਾ ਦੇ ਨਿਰਦੇਸ਼ਾਂ ਤੇ ਸੀਆਈਏ ਅਤੇ ਥਾਣਾ ਸਿਵਲ ਲਾਈਨ ਦੀ ਪੁਲਿਸ ਦੀਆਂ ਵੱਖ ਵੱਖ ਟੀਮਾਂ ਬਣਾਈਆ ਗਈਆਂ ਸਨ ਅਤੇ ਜਾਂਚ ਦੌਰਾਨ ਇਸ ਮਾਮਲੇ ਚ ਜਸਕਰਨ ਸਿੰਘ ਉਰਫ ਜਸ ਵਾਸੀ ਗ੍ਰੰਥਗੜ੍ਹ ਅਤੇ ਗੁਰਭੇਜ ਸਿੰਘ ਉਰਫ ਵਿਸ਼ਾਲ ਵਾਸੀ ਘਸੀਟਪੁਰਾ ਦੋਸ਼ੀ ਪਾਏ ਗਏ ਸਨ।

ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਗੁਰਭੇਜ ਸਿੰਘ ਉਰਫ ਵਿਸ਼ਾਲ ਨੂੰ ਤਿੰਨ ਕਿਲੋ ਹੈਰਾਨ ਅਤੇ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਸਕਰਨ ਸਿੰਘ ਜੱਸ ਫਰਾਰ ਸੀ। ਉਨ੍ਹਾਂ ਦੱਸਿਆ ਕਿ ਬੀਤੀ 19 ਜਨਵਰੀ ਨੂੰ ਜਸਕਰਨ ਜਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦੀ ਨਿਸ਼ਾਨਦੇਹੀ ਤੇ ਇਕ ਕਿਲੋ ਹੈਰੋਇਨ ਬਰਾਮਦ ਹੋਈ ਸੀ।

ਉਨ੍ਹਾਂ ਦੱਸਿਆ ਕਿ ਅੱਜ ਦੇਰ ਸ਼ਾਮ ਨੂੰ ਜਸਕਰਨ ਜਸ ਨੂੰ ਜਦ ਅਸਲੇ ਦੀ ਰਿਕਵਰੀ ਲਈ ਕਸਬਾ ਅਲੀਵਾਲ ਨਜਦੀਕ ਨਹਿਰ ਦੇ ਕਿਨਾਰੇ ਲਿਆਂਦਾ ਗਿਆ ਤਾਂ ਉਸਨੇ ਹਨੇਰੇ ਦਾ ਫਾਇਦਾ ਉਠਾਉਂਦਿਆਂ ਲੁਕੋ ਕੇ ਰੱਖੇ ਹੋਏ ਪਿਸਤੌਲ ਨਾਲ ਪੁਲਿਸ ਪਾਰਟੀ ਤੇ ਗੋਲੀ ਚਲਾ ਦਿੱਤੀ।

ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਚਲਾਈ ਗਈ ਜਵਾਬੀ ਗੋਲੀ ਚ ਬਦਮਾਸ਼ ਜਸਕਰਨ ਜਸ ਦੇ ਲੱਤ ਚ ਗੋਲੀ ਲੱਗੀ ਹੈ। ਉਹਨਾਂ ਦੱਸਿਆ ਕਿ ਜ਼ਖਮੀ ਬਦਮਾਸ਼ ਨੂੰ ਇਲਾਜ ਲਈ ਸਿਵਿਲ ਹਸਪਤਾਲ ਬਟਾਲਾ ਚ ਦਾਖਲ ਕਰਾਇਆ ਗਿਆ ਹੈ । ਡੀਆਈਜੀ ਨੇ ਕਿਹਾ ਕਿ ਜੋ ਵੀ ਗੈਰ ਕਾਨੂੰਨੀ ਕੰਮ ਕਰੇਗਾ ਉਸ ਨਾਲ ਪੁਲਿਸ ਸਖਤਾਈ ਨਾਲ ਨਿਪਟੇਗੀ।

Read More : ਆਂਗਣਵਾੜੀ, ਪ੍ਰਾਇਮਰੀ ਤੇ ਪਲੇਅਵੇਅ ਸਕੂਲਾਂ ‘ਚ ਪੜ੍ਹਾਇਆ ਜਾਵੇਗਾ ਇੱਕੋ ਸਿਲੇਬਸ

Leave a Reply

Your email address will not be published. Required fields are marked *