262 ਗ੍ਰਾਮ ਹੈਰੋਇਨ ਅਤੇ 1,50000 ਰੁਪਏ ਡਰੱਗ ਮਨੀ ਸਮੇਤ 2 ਕਾਬੂ
ਗੁਰਦਾਸਪੁਰ, 6 ਸਤੰਬਰ : ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਤਹਿਤ ਐੱਸ. ਐੱਸ. ਪੀ. ਆਦਿੱਤਿਆ ਗੁਰਦਾਸਪੁਰ ਦੇ ਨਿਰਦੇਸ਼ਾਂ ’ਤੇ ਥਾਣਾ ਦੀਨਾਨਗਰ ਦੀ ਪੁਲਸ ਟੀਮ ਵੱਲੋਂ ਸਪੈਸ਼ਲ ਨਾਕਾਬੰਦੀ ਦੌਰਾਨ ਇਕ ਗੱਡੀ ’ਚ ਸਵਾਰ 2 ਮੁਲਜ਼ਮਾਂ ਨੂੰ 262 ਗ੍ਰਾਮ ਹੈਰੋਇਨ ਅਤੇ ਡੇਢ ਲੱਖ ਰੁਪਏ ਦੇ ਕਰੀਬ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ।
ਡੀ. ਐੱਸ. ਪੀ. ਰਜਿੰਦਰ ਸਿੰਘ ਮਿਨਹਾਸ ਨੇ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਨੈਸ਼ਨਲ ਹਾਈਵੇ ’ਤੇ ਨਾਕਾਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਗੁਰਦਾਸਪੁਰ ਸਾਈਡ ਵੱਲੋਂ ਆਉਂਦੀ ਇਕ ਸਵਿਫਟ ਨੰਬਰ ਪੀਬੀ 35 ਏ.ਕੇ 5305, ਜਿਸ ’ਚ 2 ਨੌਜਵਾਨ ਸਵਾਰ ਸਨ, ਨੂੰ ਕਾਬੂ ਕੀਤਾ ਅਤੇ ਕਾਰ ਦੀ ਚੈਕਿੰਗ ਕਰਨ ’ਤੇ 262 ਗ੍ਰਾਂਮ ਹੈਰੋਇਨ, ਡੇਢ ਲੱਖ ਰੁਪਏ ਡਰੱਗ ਮਨੀ ਬਰਾਮਦ ਹੋਈ। ਪੁੱਛਗਿਛ ਕਰਨ ’ਤੇ ਮੁਲਜ਼ਮਾਂ ਨੇ ਆਪਣੀ ਪਛਾਣ ਅਭੇਜੀਤ ਪੁੱਤਰ ਅਸ਼ਵਨੀ ਕੁਮਾਰ ਵਾਸੀ ਪੱਖਰੀ ਜਨਿਆਲ ਜ਼ਿਲਾ ਪਠਾਨਕੋਟ, ਆਸਮਦੀਨ ਉਰਫ ਆਸ਼ੂ ਪੁੱਤਰ ਮੁਰੀਦਦੀਨ ਵਾਸੀ ਪਿੰਡ ਪੰਡੋਰੀ ਜ਼ਿਲਾ ਕਠੂਆਂ ਜੰਮੂ ਕਸ਼ਮੀਰ ਦੱਸੀ।
ਡੀ. ਐੱਸ. ਪੀ. ਮਿਨਹਾਸ ਨੇ ਦੱਸਿਆ ਕਿ ਮੁਲਜਮ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
Read More : ਪਿਉ ਨੇ ਮੰਦਬੁੱਧੀ ਨਾਬਾਲਿਗ ਧੀ ਕੀਤਾ ਜਬਰ-ਜ਼ਨਾਹ