– ਮੁੱਖ ਮੰਤਰੀ ਦੇ ਹੈਲੀਕਾਪਟਰ ਰਾਹੀਂ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਪਹੁੰਚਾਈ ਰਾਹਤ ਸਮੱਗਰੀ
ਗੁਰਦਾਸਪੁਰ, 28 ਅਗਸਤ : ਗੁਰਦਾਸਪੁਰ ਜ਼ਿਲੇ ਅੰਦਰ ਆਏ ਹੜ੍ਹ ਕਾਰਨ ਅੱਜ ਵੀ ਬਚਾਅ ਕਾਰਜ ਜਾਰੀ ਰਹੇ ਜਿਸ ਤਹਿਤ ਜਿਥੇ ਐੱਨ. ਡੀ. ਆਰ. ਐੱਫ, ਪੁਲਸ. ਫੌਜ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਬਚਾਅ ਕਾਰਜਾਂ ਵਿਚ ਲੱਗੀਆਂ ਰਹੀਆਂ। ਉਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੈਲੀਕਾਪਟਰ ਰਾਹੀ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਫਸੇ ਪਰਿਵਾਰਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਅਤੇ ਲੋਕਾਂ ਦੀ ਮਦਦ ਕਾਰਨ ਦੇ ਕਾਰਜ ਜਾਰੀ ਰਹੇ।
ਬੀਤੇ ਕੱਲ੍ਹ ਸੂਬਾ ਸਰਕਾਰ ਦੇ ਹੈਲੀਕਾਪਟਰ ਵੱਲੋਂ ਦੀਨਾਨਗਰ ਤਹਿਸੀਲ ਦੇ ਮਕੌੜਾ ਪੱਤਣ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਗਈ ਸੀ ਓਥੇ ਅੱਜ ਡੇਰਾ ਬਾਬਾ ਨਾਨਕ, ਕਲਾਨੌਰ ਅਤੇ ਦੀਨਾਨਗਰ ਤਹਿਸੀਲਾਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਸਮੱਗਰੀ ਪਹੁੰਚਾਈ ਗਈ।
ਇਸੇ ਤਰ੍ਹਾਂ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡ ਧਰਮਕੋਟ ਪੱਤਣ, ਪੁਰਾਣਾ ਵਾਹਲਾ, ਗੋਲਾ-ਢੋਲਾ, ਰੱਤੜ-ਛੱਤੜ ਤੇ ਘਣੀਏ-ਕੇ-ਬੇਟ ਵਿਖੇ ਪਾਣੀ ’ਚ ਫਸੇ ਲੋਕਾਂ ਨੂੰ ਭਾਰਤੀ ਫੌਜ ਦੇ ਹੈਲੀਕਾਪਟਰ ਰਾਹੀਂ ਬਾਹਰ ਕੱਢਣ ਲਈ ਰੈਸਕਯੂ ਓਪਰੇਸ਼ਨ ਚਲਾਇਆ ਗਿਆ।
ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਖੁਦ ਰਾਜ ਸਰਕਾਰ ਦੇ ਹੈਲੀਕਾਪਟਰ ਰਾਹੀਂ ਡੇਰਾ ਬਾਬਾ ਨਾਨਕ ਹਲਕੇ ਦੇ ਹੜ੍ਹ ਦੇ ਪਾਣੀ ਵਿੱਚ ਘਿਰੇ ਪਿੰਡ ਹਰੂਵਾਲ, ਪੱਖੋਕੇ, ਸਾਧਾਂਵਾਲੀ, ਮਾਨ, ਮਛਰਾਲਾ, ਕਾਲ਼ਾਂਵਾਲੀ, ਸਮਰਾਏ, ਖਲੀਲਪੁਰ, ਖੁਸ਼ਹਾਲਪੁਰ, ਜੌੜੀਆਂ ਕਲਾਂ, ਜੌੜੀਆਂ ਖੁਰਦ, ਮੋਹਲ ਨੰਗਲ, ਕੋਠਾ, ਅਬਦਾਲ, ਰੱਤਾ, ਵੈਰੋਕੇ, ਠੇਠਰਕੇ, ਖੋਦੇ ਬੇਟ, ਮੰਗੀਆਂ, ਧਰਮਕੋਟ ਰੰਧਾਵਾ, ਮਾਨਸੁਰ, ਤਲਵੰਡੀ ਹਿੰਦੂਆਂ, ਸਹਿਜ਼ਾਦਾ, ਘਣੀਏ-ਕੇ-ਬੇਟ, ਧਰਮਕੋਟ ਪੱਤਣ, ਗੁਰਚੱਕ, ਡਾਲਾ, ਗੋਲਾ-ਢੋਲਾ, ਰੱਤੜ-ਛੱਤੜ, ਪੰਨਵਾਂ, ਧਰਮਾਬਾਦ, ਸਿੰਘਪੁਰਾ, ਬਹਿਲੋਪੁਰ, ਘੁੰਮਣ, ਚਾਕਾਂਵਾਲੀ, ਤਲਵੰਡੀ ਗੁਰਾਇਆ, ਚੌੜਾ ਅਤੇ ਖੁਸ਼ਹਾਲਪੁਰ ਦੇ ਵਸਨੀਕਾਂ ਤੱਕ ਰਾਹਤ ਸਮਗਰੀ ਪਹੁੰਚਾਈ।
ਇਸ ਤੋਂ ਬਾਅਦ ਸ਼ਮਸ਼ੇਰ ਸਿੰਘ ਦੀਨਾਨਗਰ ਵੱਲੋਂ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਹੜ੍ਹ ਵਿਚ ਘਿਰੇ ਪਿੰਡ ਮਕੌੜਾ, ਨਵੀਂ ਅਬਾਦੀ ਚੰਡੀਗੜ੍ਹ, ਮਰਾੜਾ, ਝਬਕਰਾ, ਚਿੱਠੀ, ਜੋਗਰ, ਸ਼ਮਸ਼ੇਰਪੁਰ, ਕਾਹਨਾ, ਜੈਨਪੁਰ, ਬਾਹਮਣੀ, ਦਬੁਰਜੀ, ਸ਼ਾਹਪੁਰ ਅਫ਼ਗਾਨਾ, ਦੁਗਰੀ, ਆਦੀ, ਇਸਲਾਮਪੁਰ, ਮਲੂਕ ਚੱਕ, ਠੁੰਡੀ, ਬਾਊਪੁਰ ਅਫ਼ਗਾਨਾ, ਸੰਗੋਰ, ਚਕਰੀ, ਸਲਾਚ, ਠੱਠੀ, ਓਗਰਾ, ਜੱਗੋ ਚੱਕ ਟਾਂਡਾ, ਚੱਕ ਰਾਜਾ, ਗਾਹਲੜੀ, ਸੰਦਲਪੁਰ, ਠਾਕੁਰਪੁਰ, ਜੀਵਨਪੁਰ ਅਤੇ ਕਜਲੇ ਵਿੱਚ ਪੰਜਾਬ ਸਰਕਾਰ ਦੇ ਹੈਲੀਕਾਪਟਰ ਰਾਹੀਂ ਰਾਹਤ ਸਮੱਗਰੀ ਪਹੁੰਚਾਈ ਗਈ।
Read More : ਮਾਧੋਪੁਰ ਹੈੱਡਵਰਕਸ ਦੇ ਟੁੱਟਣ ਨਾਲ ਗੁਰਦਾਸਪੁਰ-ਪਠਾਨਕੋਟ ਲਈ ਪੈਦਾ ਹੋਇਆ ਖਤਰਾ