ਅੰਮ੍ਰਿਤਸਰ, 20 ਜੂਨ : –ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਟੀਮ ਨੇ ਇਕ ਵਾਰ ਫਿਰ ਸਰਹੱਦੀ ਪਿੰਡ ਮੋੜ ਖੇਤਰ ਵਿਚ 35 ਕਰੋੜ ਰੁਪਏ ਦੀ ਆਈਸ ਡਰੱਗ ਸਮੇਤ ਇਕ ਵੱਡਾ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ।
ਜਾਣਕਾਰੀ ਅਨੁਸਾਰ ਆਮ ਤੌਰ ’ਤੇ ਡਰੋਨ ਰਾਹੀਂ ਹਥਿਆਰ ਅਤੇ ਹੈਰੋਇਨ ਦੀ ਖੇਪ ਮੰਗਵਾਈ ਜਾਂਦੀ ਹੈ ਪਰ ਅੰਮ੍ਰਿਤਸਰ ਸੈਕਟਰ ਦੇ ਖੇਤਰ ਵਿਚ ਪਹਿਲੀ ਵਾਰ ਡਰੋਨ ਰਾਹੀਂ ਆਈਸ ਡਰੱਗ ਮੰਗਵਾਈ ਗਈ ਹੈ ਜੋ ਕਿ ਪੰਜਾਬ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਲਈ ਸਿੱਧੀ ਚੁਣੌਤੀ ਹੈ। ਸਰਕਾਰ ਦਾਅਵਾ ਕਰ ਰਹੀ ਹੈ ਕਿ ਨਸ਼ਿਆਂ ਨੂੰ ਰੋਕਿਆ ਗਿਆ ਹੈ ਪਰ ਹੁਣ ਸਰਹੱਦ ’ਤੇ ਵੱਡੇ ਡਰੋਨ ਉੱਡਣੇ ਸ਼ੁਰੂ ਹੋ ਗਏ ਹਨ ਜੋ ਸਰਕਾਰ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰਦੇ ਹਨ।
Read More : ਕੇਂਦਰੀ ਸਿੱਖਿਆ ਮੰਤਰਾਲੇ ਦੀ ਨਵੀਂ ਸਕੂਲ ਸਿੱਖਿਆ ਸੰਕੇਤਕ ਮੁਲਾਂਕਣ ਰਿਪੋਰਟ ‘ਚ ਪੰਜਾਬ ਦਾ ਸ਼ਾਨਦਾਰ ਪ੍ਰਦਰਸ਼ਨ