ਬੁਢਲਾਡਾ, 13 ਦਸੰਬਰ : ਵਿਦੇਸ਼ ਦੀ ਧਰਤੀ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਪੜ੍ਹਾਈ ਕਰਨ ਗਏ ਪੰਜਾਬ ਦੇ 2 ਦੋਸਤਾਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਜ਼ਿਲਾ ਮਾਨਸਾ ਦੇ ਸ਼ਹਿਰ ਬੁਢਲਾਡਾ ਨਾਲ ਸਬੰਧਤ ਪਿੰਡ ਬਰ੍ਹੇ ਦੇ ਗੁਰਦੀਪ ਸਿੰਘ (27 ਸਾਲ) ਅਤੇ ਉਸ ਦਾ ਦੋਸਤ ਪਿੰਡ ਉਡਤ ਸੈਦੇਵਾਲਾ ਦਾ ਰਣਵੀਰ ਸਿੰਘ (18 ਸਾਲ) ਆਪਣੇ ਦੋਸਤਾਂ ਨਾਲ ਜਨਮ ਦਿਨ ਪਾਰਟੀ ਉਤੇ ਜਾ ਰਹੇ ਸਨ ਕਿ ਅਚਾਨਕ ਅਣਪਛਾਤੇ ਵਿਅਕਤੀਆਂ ਵੱਲੋਂ ਰਣਵੀਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਇਸ ਦੌਰਾਨ ਗੱਡੀ ਚਲਾ ਰਿਹਾ ਗੁਰਦੀਪ ਸਿੰਘ ਬਰੇ ਦਹਿਸ਼ਤ ਅਤੇ ਸਦਮੇ ਕਾਰਨ ਬੇਹੋਸ਼ ਹੋ ਗਿਆ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਜਿਸ ਦੀ ਪੁਸ਼ਟੀ ਉਨਾਂ ਦੇ ਸਾਥੀ ਅਰਸ਼ਦੀਪ ਸਿੰਘ ਨੇ ਕੀਤੀ।
ਉਨ੍ਹਾਂ ਨੇ ਦੋਵਾਂ ਪਰਿਵਾਰ ਨੂੰ ਘਟਨਾ ਸਬੰਧੀ ਸੂਚਨਾ ਦਿੱਤੀ। ਇਸ ਤੋਂ ਬਾਅਦ ਦੁੱਖਦਾਈ ਘਟਨਾ ਦੀ ਸੂਚਨਾ ਮਿਲਦਿਆਂ ਹੀ ਬੁਢਲਾਡਾ ਦੇ ਪਿੰਡ ਬਰੇ ਅਤੇ ਬੋਹਾ ਇਲਾਕਿਆਂ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਹੈ।
ਕੈਨੇਡਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਪਰਿਵਾਰਾਂ ਵੱਲੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਗਈ।
Read More : ਕੌਮੀ ਲੋਕ ਅਦਾਲਤ ਵਿਚ 26,125 ਕੇਸ ਵਿਚਾਰੇ, 24,926 ਨਿਬੇੜੇ
