Rahul Gandhi

ਦੀਵਾਲੀ ਮੌਕੇ ਰਾਹੁਲ ਗਾਂਧੀ ਨੇ ਇਮਰਤੀ ਅਤੇ ਲੱਡੂ ਬਣਾਏ

ਵੀਡੀਓ ਸ਼ੇਅਰ ਕਰ ਕੇ ਲੋਕਾਂ ਨੂੰ ਪੁੱਛਿਆ ਤੁਸੀਂ ਕਿਸ ਤਰ੍ਹਾਂ ਮਨਾ ਰਹੇ ਹੋ ਦੀਵਾਲੀ

ਦਿੱਲੀ, 20 ਅਕਤੂਬਰ : ਅੱਜ ਦੀਵਾਲੀ ਦੇ ਤਿਉਹਾਰ ਮੌਕੇ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਪੁਰਾਣੀ ਦਿੱਲੀ ਪਹੁੰਚੇ, ਜਿਥੇ ਉਨ੍ਹਾਂ ਘੰਟੇਵਾਲਾ ਸਵੀਟ ਸ਼ੌਪ ’ਤੇ ਵੇਸਣ ਦੇ ਲੱਡੂ ਅਤੇ ਇਮਰਤੀ ਬਣਾਉਣ ਲਈ ਹੱਥ ਅਜਮਾਇਆ।

ਇਸ ਦੌਰਾਨ ਰਾਹੁਲ ਨੇ ਘੰਟੇਵਾਲਾ ਦੁਕਾਨ ’ਤੇ ਮਠਿਆਈ ਬਣਨ ਦੀ ਪੂਰੀ ਪ੍ਰਕਿਰਿਆ ਦੇਖੀ। ਉਨ੍ਹਾਂ ਇਮਰਤੀ ਦੀ ਸ਼ੁਰੂਆਤ ਕਿੱਥੋਂ ਹੋਈ ਇਸ ਸਬੰਧੀ ਸਵਾਲ ਵੀ ਪੁੱਛਿਆ, ਨਾਲ ਹੀ ਉਨ੍ਹਾਂ ਨੇ ਵੀਡੀਓ ਸ਼ੇਅਰ ਕਰ ਕੇ ਲੋਕਾਂ ਤੋਂ ਪੁੱਛਿਆ ਕਿ ਤੁਸੀਂ ਆਪਣੀ ਦੀਵਾਲੀ ਕਿਸ ਤਰ੍ਹਾਂ ਮਨਾ ਰਹੇ ਹੋ ਅਤੇ ਉਸ ਨੂੰ ਕਿਸ ਤਰ੍ਹਾਂ ਖਾਸ ਬਣਾ ਰਹੇ ਹੋ।

ਰਾਹੁਲ ਗਾਂਧੀ ਨੇ ਸ਼ੋਸ਼ਲ ਮੀਡੀਆ ਅਕਾਊਂਟ ‘ਐਕਸ’ ’ਤੇ ਲਿਖਿਆ ਕਿ ਪੁਰਾਣੀ ਦਿੱਲੀ ਦੀ ਮਸ਼ਹੂਰ ਅਤੇ ਇਤਿਹਾਸਕ ਘੰਟੇਵਾਲਾ ਮਠਿਆਈਆਂ ਦੀ ਦੁਕਾਨ ’ਤੇ ਇਮਰਤੀ ਅਤੇ ਵੇਸਣ ਦੇ ਲੱਡੂ ਬਣਾਉਣ ’ਚ ਹੱਥ ਅਜਮਾਇਆ। ਸਦੀਆਂ ਪੁਰਾਣੀ ਇਸ ਦੁਕਾਨ ਦੀ ਮਿਠਾਸ ਅੱਜ ਵੀ ਉਹੀ ਹੈ, ਸ਼ੁੱਧ ਅਤੇ ਦਿਲ ਨੂੰ ਛੂ ਲੈਣ ਵਾਲੀ।

Read More : ਸ਼ਹੀਦੀ ਨਗਰ ਕੀਰਤਨ ਜੋਧਪੁਰ ਤੋਂ ਅਗਲੇ ਪੜਾਅ ਜੈਪੁਰ ਲਈ ਰਵਾਨਾ

Leave a Reply

Your email address will not be published. Required fields are marked *