ਲੁਧਿਆਣਾ ਤੇ ਸੰਗਰੂਰ ਤੋਂ 2 ਠੱਗ ਗ੍ਰਿਫ਼ਤਾਰ, ਟ੍ਰੇਡਿੰਗ ਦੇ ਨਾਮ ‘ਤੇ 9 ਕਰੋੜ ਦੀ ਠੱਗੀ
ਸੰਗਰੂਰ, 10 ਜੁਲਾਈ – ਓਡੀਸ਼ਾ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਪੰਜਾਬ ਵਿਚ ਰੇਡ ਮਾਰੀ ਅਤੇ 2 ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਆਨਲਾਈਨ ਵਪਾਰ ਦੇ ਨਾਮ ‘ਤੇ ਓਡੀਸ਼ਾ ਦੇ 2 ਲੋਕਾਂ ਨਾਲ ਕੁੱਲ 9.05 ਕਰੋੜ ਰੁਪਏ ਦੀ ਧੋਖਾਧੜੀ ਕਰਨ ਵਿਚ ਸ਼ਾਮਲ ਸਨ। ਹੁਣ ਇਸੇ ਮਾਮਲੇ ‘ਚ ਦੋਵਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਇਹ ਮੁਲਜ਼ਮ ਇਨੀਸ਼ੀਅਲ ਪਬਲਿਕ ਆਫਰਿੰਗ ਅਤੇ ਓਵਰ ਦਾ ਕਾਊਂਟਰ ਟ੍ਰੇਡਿੰਗ ‘ਚ ਨਿਵੇਸ਼ ਦੇ ਨਾਮ ਤੇ ਠੱਗੀ ਕਰ ਰਹੇ ਸਨ।
ਓਡੀਸ਼ਾ ਪੁਲਿਸ ਨੇ ਇਕ ਮੁਲਜ਼ਮ ਨੂੰ ਸੰਗਰੂਰ ਅਤੇ ਦੂਜੇ ਮੁਲਜ਼ਮ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ । ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਸਥਾਨਕ ਮਾਨਯੋਗ ਅਦਾਲਤ ‘ਚ ਪੇਸ਼ ਕਰ ਕੇਟਰਾਂਜ਼ਿਟ ਰਿਮਾਂਡ ‘ਤੇ ਲੈ ਕੇ ਓਡੀਸ਼ਾ ਲਈ ਰਵਾਨਾ ਹੋ ਗਈ। ਦੋਵਾਂ ਦਾ ਰਿਮਾਂਡ ਹਾਸਲ ਹੋਣ ਤੋਂ ਬਾਅਦ ਹੁਣ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਇਸ ਜਾਂਚ ਦੀ ਲੀਡ ਇੰਸਪੈਕਟਰ ਨਮੀਤਾ ਕੁਮਾਰੀ ਸਾਹੂ ਨੇ ਕੀਤੀ ਹੈ, ਜਿਨ੍ਹਾਂ ਨੇ ਡਿਜੀਟਲ ਫੋਰੈਨਸਿਕ ਵਿਸ਼ਲੇਸ਼ਣ ਅਤੇ ਟਰਾਂਸਜੈਕਸ਼ਨ ਟਰੇਸਿੰਗ ਦੇ ਜਰੀਏ ਪੂਰੇ ਰੈਕਟ ਦਾ ਖੁਲਾਸਾ ਕੀਤਾ।
ਸਾਈਬਰ ਕ੍ਰਾਈਮ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ ‘ਚ ਪੰਜਾਬ ਦੇ ਸੰਗਰੂਰ ਨਿਵਾਸੀ ਅੰਮ੍ਰਿਤ ਪਾਲ ਤੇ ਉਸ ਨੂੰ ਸੰਗਰੂਰ ਕੋਰਟ ‘ਚ ਪੇਸ਼ ਕਰ ਕੇ ਟਰਾਂਜਿਸਟ ਰਿਮਾਂਡ ‘ਤੇ ਉੜੀਸਾ ਲਿਜਾਇਆ ਗਿਆ ਹੈ। ਉਸ ਤੋਂ ਬਾਅਦ ਜੈਪੁਰ ਓਡੀਸ਼ਾ ਸਥਿਤ ਐਸਡੀਜੇਐਮ ਕੋਰਟ ‘ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਭਾਰਤੀਏ ਨਿਆਏ ਸੰਹਿਤ (ਬੀਐਨਐਸ) 2023 ਦੀ ਧਾਰਾ 318 (4),319(2),3(5)ਅਤੇ ਆਈਟੀ ਐਕਟ 2000 ਦੀ ਧਾਰਾ 66-c ਅਤੇ 66-D, ਦੇ ਤਹਿਤ ਕੇਸ ਦਰਜ ਕੀਤਾ ਸੀ। ਇਸ ਮਾਮਲੇ ਚ ਦੂਜੇ ਮੁਲਜ਼ਮ ਪ੍ਰਦੀਪ ਸੋਨੀ ਨਿਵਾਸੀ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
Read More : ਮੰਤਰੀ ਈ. ਟੀ. ਓ. ਨੇ ਆਰਕੀਟੈਕਚਰ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
