ਗੜ੍ਹਸ਼ੰਕਰ, 17 ਅਗਸਤ : ਗੜ੍ਹਸ਼ੰਕਰ-ਚੰਡੀਗੜ੍ਹ ਰੋਡ ’ਤੇ ਸਥਿਤ ਗੁਰਸੇਵਾ ਨਰਸਿੰਗ ਕਾਲਜ ਦੇ ਬੀ. ਐੱਸ. ਸੀ. ਦੇ ਪੰਜਵੇਂ ਸਮੈਸਟਰ ’ਚ ਪੜ੍ਹਦੇ ਦਵਿੰਦਰ ਕੁਮਾਰ ਵੱਲੋਂ ਕਮਰੇ ਵਿਚ ਲੱਗੇ ਪੱਖੇ ਨਾਲ ਲਟਕ ਕੇ ਆਤਮਹੱਤਿਆ ਕਰ ਲਈ। ਜਿਸ ਦਾ ਪਤਾ ਲੱਗਣ ’ਤੇ ਸਾਥੀ ਵਿਦਿਆਰਥੀਆਂ ਵੱਲੋਂ ਮ੍ਰਿਤਕ ਦੀ ਦੇਹ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਮੁਰਦਾਘਰ ’ਚ ਰਖਵਾ ਦਿੱਤਾ ਗਿਆ।
ਇਸ ਸਬੰਧੀ ਗੜ੍ਹਸ਼ੰਕਰ ਪੁਲਸ ਨੂੰ ਮ੍ਰਿਤਕ ਦੇ ਭਰਾ ਜਤਿੰਦਰ ਕੁਮਾਰ ਪੰਡਿਤ ਪੁੱਤਰ ਲਾਲ ਬਹਾਦਰ ਪੰਡਿਤ ਵਾਸੀ ਪਿੰਡ ਸੋਮਰੀਆ ਕੋਰੀਟੋਲਾ ਥਾਣਾ ਨੋਤਨ, ਜ਼ਿਲਾ ਸੀਵਾਨ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਭਰਾ ਗੁਰਸੇਵਾ ਨਰਸਿੰਗ ਕਾਲਜ ਦਾ ਵਿਦਿਆਰਥੀ ਸੀ। ਬੀਤੇ ਦਿਨ ਉਹ ਰੋਟੀ ਖਾਣ ਤੋਂ ਬਾਅਦ ਅਾਪਣੇ ਕਮਰੇ ਵਿਚ ਚਲਾ ਗਿਆ। ਉਸਨੇ ਦੱਸਿਆ ਕਿ ਦਵਿੰਦਰ ਕੁਮਾਰ ਦੇ ਦੋਸਤ ਨੇ ਰਾਤ ਨੂੰ ਕਰੀਬ ਦੋ ਵਜੇ ਉਸਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ। ਜਦੋਂ ਉਸ ਨੇ ਖਿੜਕੀ ਰਾਹੀਂ ਦੇਖਿਆ ਤਾਂ ਦਵਿੰਦਰ ਕੁਮਾਰ ਛੱਤ ’ਤੇ ਲੱਗੇ ਪੱਖੇ ਨਾਲ ਲਟਕ ਰਿਹਾ ਸੀ।
ਸਾਥੀ ਵਿਦਿਆਰਥੀਆਂ ਨੇ ਉਸਦੀ ਲਾਸ਼ ਨੂੰ ਹੇਠਾਂ ਲਾਹਿਆ ਅਤੇ ਬਾਅਦ ਵਿਚ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸਦੇ ਭਰਾ ਨੇ ਆਤਮਹੱਤਿਆ ਕੀਤੀ ਹੈ ਅਤੇ ਕਿਸੇ ਦਾ ਕੋਈ ਕਸੂਰ ਨਹੀਂ ਹੈ। ਉਹ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ।
ਇਸ ਸਬੰਧੀ ਥਾਣਾ ਗੜ੍ਹਸ਼ੰਕਰ ਵਿਖੇ ਰਿਪੋਰਟ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Read More : ਟੀ.ਐੱਲ.ਪੀ. ਦੀ ਅਗਵਾਈ ਵਾਲੀ ਭੀੜ ਨੇ ਅਹਿਮਦੀ ਪੂਜਾ ਸਥਾਨ ’ਚ ਲਾਈ ਅੱਗ