ਕਿਰਤ ਵਿਭਾਗ ਦੇ ਮੁੱਖ ਸਕੱਤਰ ਨੇ ਹੁਕਮ ਕੀਤੇ ਜਾਰੀ
ਚੰਡੀਗੜ੍ਹ,16 ਅਕਤੂਬਰ : ਹਰਿਆਣਾ ਵਿਚ ਹੁਣ ਔਰਤਾਂ ਰਾਤ ਨੂੰ ਵੀ ਸ਼ਾਪਿੰਗ ਮਾਲ, ਵਪਾਰਕ ਅਦਾਰਿਆਂ, ਫੈਕਟਰੀਆਂ ਅਤੇ ਪ੍ਰੋਡਕਸ਼ਨ ਯੂਨਿਟਾਂ ਵਿਚ ਕੰਮ ਕਰ ਸਕਣਗੀਆਂ। ਨਿਯਮਾਂ ਵਿਚ ਬਦਲਾਅ ਕਰ ਕੇ ਔਰਤਾਂ ਨੂੰ ਸ਼ਾਮੀਂ 7 ਵਜੇ ਤੋਂ ਸਵੇਰੇ 6 ਵਜੇ ਤੱਕ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਹਾਲਾਂਕਿ ਇਸ ਲਈ ਔਰਤਾਂ ਦੀ ਲਿਖਤੀ ਸਹਿਮਤੀ ਦੇ ਨਾਲ-ਨਾਲ ਉਨ੍ਹਾਂ ਲਈ ਸੁਰੱਖਿਆ ਤੇ ਆਵਾਜਾਈ ਦਾ ਪ੍ਰਬੰਧ, ਵੱਖਰੇ ਪਖਾਨੇ ਤੇ ਆਰਾਮ ਕਮਰੇ ਅਤੇ ਸੀਸੀਟੀਵੀ ਕੈਮਰੇ ਦਾ ਪ੍ਰਬੰਧ ਕਰਨਾ ਪਵੇਗਾ। ਕਿਰਤ ਵਿਭਾਗ ਦੇ ਮੁੱਖ ਸਕੱਤਰ ਰਾਜੀਵ ਰੰਜਨ ਨੇ ਸਬੰਧੀ ਹੁਕਮ ਜਾਰੀ ਕਰ ਦਿੱਤਾ ਹੈ।
ਰਾਤ ਦੀ ਸ਼ਿਫਟ ਵਿਚ ਕੰਮ ਕਰਨ ਵਾਲੀ ਕਿਸੇ ਵੀ ਔਰਤ ਨੂੰ ਮੈਟਰਨਿਟੀ ਲਾਭ ਦੀ ਸਹੂਲਤ ਤੋਂ ਵਾਂਝਿਆ ਨਹੀਂ ਕੀਤਾ ਜਾਵੇਗਾ। ਹੁਕਮ ਮੁਤਾਬਕ ਜੇਕਰ ਔਰਤਾਂ ਰਾਤ ਦੀ ਸ਼ਿਫਟ ਵਿਚ ਕੰਮ ਕਰ ਰਹੀਆਂ ਹਨ ਤਾਂ ਹਰ ਸ਼ਿਫਟ ਵਿਚ ਇਕ-ਤਿਹਾਈ ਔਰਤ ਸੁਪਰਵਾਈਜ਼ਰ, ਸ਼ਿਫਟ ਇੰਚਾਰਜ ਜਾਂ ਫੋਰਮੈਨ ਦੀ ਮੌਜੂਦਗੀ ਲਾਜ਼ਮੀ ਹੋਵੇਗੀ।
Read More : ਖੇਤੀਬਾੜੀ ਮੰਤਰੀ ਖੁੱਡੀਆਂ ਨੇ 28 ਨਵੇਂ ਭਰਤੀ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ