ਇਜਲਾਸ ਦਾ ਸਮਾਂ ਵਧਾਇਆ
ਚੰਡੀਗੜ੍ਹ, 11 ਜੁਲਾਈ : ਪੰਜਾਬ ਵਿਧਾਨ ਸਭਾ ਦੇ ਇਜਲਾਸ ਦਾ ਸਮਾਂ ਵਧਾ ਦਿੱਤਾ ਗਿਆ ਹੈ। ਹੁਣ ਵਿਧਾਨ ਸਭਾ ਦੀ ਕਾਰਵਾਈ 5 ਦਿਨਾਂ ਤੱਕ ਚੱਲੇਗੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਹੁਣ ਵਿਧਾਨ ਸਭਾ ਦਾ ਸੈਸ਼ਨ 11 ਜੁਲਾਈ ਤੋਂ 15 ਜੁਲਾਈ ਤੱਕ ਚੱਲੇਗਾ।
ਇਸ ਦੌਰਾਨ 11 ਜੁਲਾਈ ਦਿਨ ਸ਼ੁਕਰਵਾਰ ਨੂੰ ਵਿਧਾਨਿਕ ਕੰਮਕਾਰ ਹੋਣਗੇ। 12 ਜੁਲਾਈ ਦਿਨ ਸ਼ਨੀਵਾਰ ਅਤੇ 13 ਜੁਲਾਈ ਐਤਵਾਰ ਦੀ ਛੁੱਟੀ ਰਹੇਗੀ। ਇਸ ਤੋਂ ਬਾਅਦ 14 ਜੁਲਾਈ ਦਿਨ ਸੋਮਵਾਰ ਨੂੰ ਬਾਅਦ ਦੁਪਹਿਰ 2 ਵਜੇ ਵਿਧਾਨਿਕ ਕੰਮਕਾਰ ਹੋਣਗੇ।
ਸਪੀਕਰ ਸੰਧਵਾਂ ਨੇ ਦੱਸਿਆ ਕਿ 15 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਵਿਧਾਨਿਕ ਤੇ ਹੋਰ ਕੰਮਕਾਰ ਹੋਣਗੇ।
Read More : ਓਡੀਸ਼ਾ ਕ੍ਰਾਈਮ ਬ੍ਰਾਂਚ ਦੀ ਪੰਜਾਬ ‘ਚ ਰੇਡ