weathernews

ਸੀਤ ਲਹਿਰ ਦੀ ਲਪੇਟ ’ਚ ਉੱਤਰ ਭਾਰਤ

ਪੰਜਾਬ-ਹਰਿਆਣਾ ’ਚ ਧੁੰਦ ਦਾ ‘ਯੈਲੋ ਅਲਰਟ’

ਸ਼ਿਮਲਾ, 18 ਦਸੰਬਰ : ਹਿਮਾਚਲ ਦੇ ਉਪਰੀ ਪਹਾੜਾਂ ਵਿਚ ਲਗਾਤਾਰ ਹੋ ਰਹੀ ਬਰਫਬਾਰੀ ਕਾਰਨ ਸੀਤ ਲਹਿਰ ਅਤੇ ਧੁੰਦ ਨੇ ਅਚਾਨਕ ਜ਼ੋਰ ਫੜ ਲਿਆ ਹੈ। ਇਸ ਕਾਰਨ ਮੌਸਮ ਵਿਭਾਗ ਨੇ ਪੰਜਾਬ-ਹਰਿਆਣਾ ਸਮੇਤ ਉੱਤਰ ਭਾਰਤ ਦੇ ਕਈ ਸੂਬਿਆਂ ਵਿਚ ਧੁੰਦ ਦਾ ‘ਯੈਲੋ ਅਲਰਟ’ ਐਲਾਨਿਆ ਹੈ। ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘਟ ਚੁੱਕੀ ਹੈ, ਜਿਸ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਅਸਤ-ਵਿਅਸਤ ਹੋ ਰਿਹਾ ਹੈ। ਦੂਜੇ ਪਾਸੇ ਧੁੰਦ ਨਾਲ ਰੇਲ ਅਤੇ ਸੜਕ ਆਵਾਜਾਈ ਪ੍ਰਭਾਵਿਤ ਹੋਣੀ ਸ਼ੁਰੂ ਹੋ ਚੁੱਕੀ ਹੈ।

ਉਥੇ ਹੀ, ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਿਵਚ 20 ਅਤੇ 21 ਦਸੰਬਰ ਨੂੰ ਦਰਮਿਆਨੀ ਅਤੇ ਉੱਚ ਪਹਾੜੀ ਇਲਾਕਿਆਂ ਵਿਚ ਫਿਰ ਤੋਂ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਪੰਜਾਬ-ਹਰਿਆਣਾ ਦੇ ਕਈ ਇਲਾਕਿਆਂ ਵਿਚ ਵਿਜ਼ੀਬਿਲਟੀ 30 ਮੀਟਰ ਦੇ ਲੱਗਭਗ ਰਹਿ ਚੁੱਕੀ ਹੈ। ਉਥੇ ਹੀ, ਨੈਸ਼ਨਲ ਹਾਈਵੇ ’ਤੇ ਕਈ ਥਾਵਾਂ ’ਤੇ ਵਿਜ਼ੀਬਿਲਟੀ 30 ਮੀਟਰ ਤੋਂ ਘੱਟ ਰਿਕਾਰਡ ਕੀਤੀ ਗਈ। ਤਾਪਮਾਨ 2 ਤੋਂ 3 ਡਿਗਰੀ ਤਕ ਡਿੱਗਿਆ ਹੈ।

ਪੰਜਾਬ ਦੇ ਫਰੀਦਕੋਟ ਵਿਚ ਘੱਟੋ-ਘੱਟ ਤਾਪਮਾਨ 7 ਡਿਗਰੀ ਅਤੇ ਹੁਸ਼ਿਆਰਪੁਰ ਵਿਚ 7.5 ਡਿਗਰੀ ਰਿਕਾਰਡ ਕੀਤਾ ਗਿਆ। ਉਥੇ ਹੀ, ਰਾਤ ਦੇ ਸਮੇਂ ਪੰਜਾਬ ਦੇ ਕਈ ਜ਼ਿਲਿਆਂ ਵਿਚ ਵਿਜ਼ੀਬਿਲਟੀ 25 ਮੀਟਰ ਤੋਂ ਵੀ ਘੱਟ ਰਿਕਾਰਡ ਕੀਤੀ ਗਈ।

ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਅਗਲੇ 2 ਦਿਨ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਿਦੱਤੀ ਗਈ ਹੈ। ਤਾਪਮਾਨ ਵਿਚ ਹੋ ਰਹੀ ਗਿਰਾਵਟ ਕਾਰਨ ਆਉਣ ਵਾਲੇ ਦਿਨਾਂ ਵਿਚ ਧੁੰਦ ਅਤੇ ਠੰਢ ਵਧੇਗੀ। ਮਾਹਿਰਾਂ ਦੇ ਮੁਤਾਬਕ ਸਾਵਧਾਨੀ ਵਰਤਣ ਅਤੇ ਹਾਈਵੇ ’ਤੇ ਸੰਭਲ ਕੇ ਚੱਲਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

Read More :ਸਾਹਿਬਜ਼ਾਦੇ ਸ਼ਹਾਦਤ ਦਿਵਸ’ ਨਾਮ ਰੱਖਣ ਨੂੰ ਲੈ ਕੇ ਸੰਤ ਸੀਚੇਵਾਲ ਵੱਲੋਂ ਪਾਰਲੀਮੈਂਟ ਬਾਹਰ ਰੋਸ ਪ੍ਰਦਰਸ਼ਨ

Leave a Reply

Your email address will not be published. Required fields are marked *