ਮਾਨਸਾ, 22 ਅਗਸਤ : ਮਰਹੂਮ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕੇਸ ਮਾਮਲੇ ’ਚ ਅੱਜ ਇਕ ਸਰਕਾਰੀ ਗਵਾਹ ਦੀ ਗਵਾਹੀ ਹੋਈ। ਇਸ ਦੇ ਇਲਾਵਾ ਵੀਸੀ ਰਾਹੀਂ ਮੁਲਜ਼ਮਾਂ ਦੀ ਪੇਸ਼ੀ ਹੋਈ। ਇਸ ਕੇਸ ’ਚ ਅਗਲੀ ਤਾਰੀਖ 12 ਸਤੰਬਰ ਪੈ ਗਈ ਹੈ।
ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਅਦਾਲਤ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਗਵਾਹੀ ਲਈ ਪੇਸ਼ੀ ਸੀ। ਬਲਕੌਰ ਸਿੰਘ ਮਾਨਯੋਗ ਅਦਾਲਤ ਵਿੱਚ ਗਵਾਹੀ ਦੇਣ ਪਹੁੰਚੇ। ਇਸ ਦੌਰਾਨ 2 ਸਰਕਾਰੀ ਗਵਾਹ ਵੀ ਪੇਸ਼ ਹੋਏ। ਇਕ ਦੀ ਗਵਾਹੀ ਹੋਈ। ਇਸ ਵਿਚ ਇਕ ਗਵਾਹ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਗਵਾਹੀ ਨਹੀਂ ਹੋਈ। ਇਸ ਦੇ ਚੱਲਦਿਆਂ ਮਾਨਯੋਗ ਅਦਾਲਤ ਵੱਲੋਂ ਅਗਲੀ ਤਾਰੀਖ 12 ਸਤੰਬਰ 2025 ਪਾਈ ਗਈ ਹੈ।
ਦੱਸਣਯੋਗ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਅੰਨ੍ਹੇਵਾਹ ਗੋਲੀਆਂ ਚਲਾ ਕੇ ਪਿੰਡ ਜਵਾਹਰਕੇ ਵਿਖੇ ਕਤਲ ਕਰ ਦਿੱਤਾ ਗਿਆ ਸੀ। ਇਹ ਕੇਸ ‘ਚ ਸਿੱਧੂ ਮੂਸੇਵਾਲਾ ਦਾ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਇਸ ਕੇਸ ਵਿਚ ਅੱਜ ਪੇਸ਼ੀ ਸੀ। ਇਸ ਕੇਸ ਦੀ ਅਗਲੀ ਤਾਰੀਖ 12 ਸਤੰਬਰ 2025 ਤੈਅ ਕਰ ਦਿੱਤੀ ਗਈ ਹੈ।
Read More : ਸਾਬਕਾ ਐੱਮ.ਪੀ. ਅਤੇ ਭਾਜਪਾ ਆਗੂ ਸ਼ੁਸ਼ੀਲ ਰਿੰਕੂ ਗ੍ਰਿਫ਼ਤਾਰ