Arvind Kejriwal

ਅਰਵਿੰਦ ਕੇਜਰੀਵਾਲ ਨੂੰ ਅਲਾਟ ਹੋਇਆ ਨਵਾਂ ਬੰਗਲਾ

ਨਵੀਂ ਦਿੱਲੀ, 7 ਅਕਤੂਬਰ : ਅਦਾਲਤ ਦੇ ਹੁਕਮ ‘ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਨਵਾਂ ਬੰਗਲਾ ਅਲਾਟ ਕੀਤਾ ਗਿਆ ਹੈ। ਕੇਜਰੀਵਾਲ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਖਾਲੀ ਕੀਤੇ ਲਗਭਗ ਇਕ ਸਾਲ ਹੋ ਗਿਆ ਹੈ।

ਦਰਅਸਲ ਇਕ ਰਾਸ਼ਟਰੀ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਨੂੰ ਇਕ ਰਿਹਾਇਸ਼ ਦਿੱਤੀ ਜਾਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਇਸ ਮੁੱਦੇ ‘ਤੇ ਅਦਾਲਤ ਗਈ ਸੀ। ਇਹ ਬੰਗਲਾ ਅਦਾਲਤ ਦੇ ਹੁਕਮ ‘ਤੇ ਕੇਜਰੀਵਾਲ ਨੂੰ ਉਪਲਬਧ ਕਰਵਾਇਆ ਗਿਆ ਹੈ।

ਇਕ ਰਿਪੋਰਟ ਅਨੁਸਾਰ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 95, ਲੋਧੀ ਅਸਟੇਟ ਵਿਚ ਇਕ ਟਾਈਪ VII ਬੰਗਲਾ ਅਲਾਟ ਕੀਤਾ ਗਿਆ ਹੈ। ਕੇਜਰੀਵਾਲ ਹੁਣ ਆਪਣੇ ਪਰਿਵਾਰ ਨਾਲ ਇਸ ਬੰਗਲੇ ਵਿਚ ਰਹਿਣਗੇ।

ਆਮ ਆਦਮੀ ਪਾਰਟੀ ਨੇ ਪਹਿਲਾਂ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ 35, ਲੋਧੀ ਅਸਟੇਟ ਵਾਲਾ ਬੰਗਲਾ ਅਲਾਟ ਕੀਤਾ ਜਾਵੇ, ਜਿਸਦੀ ਵਰਤੋਂ ਮਾਇਆਵਤੀ ਕਰਦੀ ਸੀ ਪਰ ਉਹ ਰਿਹਾਇਸ਼ ਪਹਿਲਾਂ ਹੀ ਜੁਲਾਈ ਵਿਚ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੂੰ ਅਲਾਟ ਕਰ ਦਿੱਤੀ ਗਈ ਸੀ।

Read More : ਡਾ. ਬਲਜੀਤ ਕੌਰ ਵੱਲੋਂ ਪਿੰਡਾਂ ‘ਚ 3.31 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

Leave a Reply

Your email address will not be published. Required fields are marked *