kerala-president-chopper-sink

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਸੁਰੱਖਿਆ ’ਚ ਲਾਪਰਵਾਹੀ

ਹੈਲੀਕਾਪਟਰ ਲੈਂਡਿੰਗ ਦੌਰਾਨ ਹੈਲੀਪੈਡ ਦਾ ਇਕ ਹਿੱਸਾ ਧਸਿਆ

ਤਿਰੁਵਨੰਤਪੁਰਮ, 22 ਅਕਤੂਬਰ : ਕੇਰਲਾ ਵਿਚ ਬੁੱਧਵਾਰ ਸਵੇਰੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਸੁਰੱਖਿਆ ’ਚ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਸਬਰੀਮਾਲਾ ਦੀ ਯਾਤਰਾ ‘ਤੇ ਗਏ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਹੈਲੀਕਾਪਟਰ ਪਰਮਦਮ ਸਥਿਤ ਰਾਜੀਵ ਗਾਂਧੀ ਇੰਡੋਰ ਸਟੇਡੀਅਮ ’ਚ ਅਚਾਨਕ ਕੰਕਰੀਟ ਦੇ ਟੋਏ ਵਿਚ ਫਸ ਗਿਆ।

ਇਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਹੈਲੀਕਾਪਟਰ ਨੂੰ ਆਪਣੇ ਹੱਥਾਂ ਨਾਲ ਧੱਕਾ ਦੇ ਕੇ ਬਾਹਰ ਕੱਢਿਆ।

ਰਾਸ਼ਟਰਪਤੀ ਦੀ ਸੁਰੱਖਿਆ ’ਚ ਕੁਤਾਹੀ ਦੀ ਇਹ ਘਟਨਾ ਉਦੋਂ ਹੋਈ ਜਦੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਹੈਲੀਕਾਪਟਰ ਦੀ ਕੇਰਲ ਦੇ ਪਰਮਦਮ ’ਚ ਲੈਂਡਿੰਗ ਹੋਈ। ਹੈਲੀਕਾਪਟਰ ਤੋਂ ਉਤਰਨ ਤੋਂ ਬਾਅਦ ਰਾਸ਼ਟਰਪਤੀ ਦਾ ਕਾਫਲਾ ਸੜਕ ਮਾਰਗ ਰਾਹੀਂ ਪੰਬਾ ਦੇ ਲਈ ਰਵਾਨਾ ਹੋ ਗਿਆ।

ਰਾਸ਼ਟਰਪਤੀ ਦੇ ਰਵਾਨਾ ਹੋਣ ਤੋਂ ਬਾਅਦ ਕਈ ਪੁਲਿਸ ਕਰਮਚਾਰੀ ਅਤੇ ਅੱਗ ਬੁਝਾਊ ਵਿਭਾਗ ਦੇ ਕਰਮਚਾਰੀ ਰਾਸ਼ਟਰਪਤੀ ਦੇ ਹੈਲੀਕਾਪਟਰ ਦੇ ਪਹੀਆਂ ਨੂੰ ਹੈਲੀਪੈਡ ’ਤੇ ਬਣੇ ਖੱਡਿਆਂ ਤੋਂ ਕੱਢਦੇ ਹੋਏ ਨਜ਼ਰ ਆਏ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਖਰੀ ਸਮੇਂ ’ਤੇ ਰਾਸ਼ਟਰਪਤੀ ਦੇ ਹੈਲੀਕਾਪਟਰ ਨੂੰ ਉਤਾਰਨ ਦੇ ਲਈ ਜਗ੍ਹਾ ਤੈਅ ਕੀਤੀ ਗਈ ਸੀ, ਜਿਸ ਦੇ ਚਲਦਿਆਂ ਮੰਗਲਵਾਰ ਦੇਰ ਰਾਤ ਹੀ ਹੈਲੀਪੈਡ ਬਣਾਇਆ ਗਿਆ ਅਤੇ ਹੈਲੀਪੈਡ ਪੂਰੀ ਤਰ੍ਹਾਂ ਨਾਲ ਸੁੱਕ ਨਹੀਂ ਸਕਿਆ, ਜਿਸ ਤਰ੍ਹਾਂ ਹੀ ਰਾਸ਼ਟਰਪਤੀ ਦਾ ਹੈਲੀਕਾਪਟਰ ਲੈਂਡ ਹੋਇਆ ਤਾਂ ਭਾਰੀ ਵਜ਼ਨ ਦੇ ਕਾਰਨ ਉਹ ਹੈਲੀਪੈਡ ’ਚ ਧਸ ਗਿਆ।

Read More : ਪੁਲਸ ਦਰਪੇਸ਼ ਚੁਣੌਤੀਆਂ ਨੂੰ ਪੂਰੀ ਪ੍ਰਤੀਬੱਧਤਾ ਨਾਲ ਨਜਿੱਠਣ ਦੇ ਸਮਰੱਥ : ਡੀ.ਆਈ.ਜੀ.

Leave a Reply

Your email address will not be published. Required fields are marked *