Neeraj Chopra beats Julian Weber to win Paris

ਪੈਰਿਸ ਡਾਇਮੰਡ ਲੀਗ ’ਚ ਛਾਇਆ ਨੀਰਜ ਚੋਪੜਾ

ਜੈਵਲਿਨ ਬ੍ਰੋਅ ’ਚ ਜਿੱਤਿਆ ਸੋਨੇ ਦਾ ਮੈਡਲ

ਪੈਰਿਸ 21 ਜੂਨ -: ਭਾਰਤ ਦੇ ਸਟਾਰ ਜੈਵਲਿਨ ਖਿਡਾਰੀ ਨੀਰਜ ਚੋਪੜਾ ਨੇ ਪੈਰਿਸ ਡਾਇਮੰਡ ਲੀਗ 2025 ਦੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਕ ਵਾਰ ਫਿਰ ਸੋਨੇ ਦਾ ਮੈਡਲ ਜਿੱਤਿਆ ਹੈ।

ਨੀਰਜ ਨੇ ਪੈਰਿਸ ’ਚ ਆਯੋਜਿਤ ਡਾਇਮੰਡ ਲੀਗ 2025 ਦੇ ਜੈਵਲਿਨ ਥ੍ਰੋਅ ਮੁਕਾਬਲੇ ’ਚ ਇਕ ਰੋਮਾਂਚਕ ਮੈਚ ਤੋਂ ਬਾਅਦ ਨੰਬਰ ਇਕ ਸਥਾਨ ਹਾਸਲ ਕੀਤਾ ਅਤੇ ਜਰਮਨੀ ਦੇ ਜੂਲੀਅਨ ਵੇਬਰ ਤੋਂ ਆਪਣੀ ਪਿਛਲੀ ਹਾਰ ਦਾ ਬਦਲਾ ਵੀ ਲਿਆ।

ਦੱਸ ਦਈਏ ਕਿ ਨੀਰਜ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ’ਚ 88.16 ਮੀਟਰ ਦੀ ਜ਼ਬਰਦਸਤ ਥਰੋਅ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਦੌਰਾਨ ਜਰਮਨੀ ਦੇ ਜੂਲੀਅਨ ਵੇਬਰ ਨੇ 87.88 ਮੀਟਰ ਦੀ ਥਰੋਅ ਸੁੱਟੀ ਅਤੇ ਦੂਜੇ ਸਥਾਨ ’ਤੇ ਰਹੇ। ਬ੍ਰਾਜ਼ੀਲ ਦੇ ਮੌਰੀਸੀਓ ਲੁਈਜ਼ ਡਾ ਸਿਲਵਾ 86.62 ਮੀਟਰ ਦੀ ਥਰੋਅ ਨਾਲ ਤੀਜੇ ਸਥਾਨ ’ਤੇ ਰਹੇ।

ਜ਼ਿਕਰਯੋਗ ਹੈ ਕਿ ਓਲੰਪਿਕ ’ਚ ਦੋ ਵਾਰ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਨੇ ਪੈਰਿਸ ਡਾਇਮੰਡ ਲੀਗ 2025 ’ਚ ਪਹਿਲੇ ਥ੍ਰੋਅ ਵਿਚ 88.16 ਮੀਟਰ ਦੀ ਦੂਰੀ ਤੈਅ ਕਰ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸਨੇ 85.10 ਮੀਟਰ ਸੁੱਟਿਆ, ਜਦੋਂ ਕਿ ਉਸਦੇ ਤਿੰਨ ਯਤਨ ਫਾਊਲ ਸਨ।

ਨੀਰਜ ਚੋਪੜਾ ਦੀ ਸ਼ਾਨਦਾਰ ਵਾਪਸੀ

ਨੀਰਜ ਚੋਪੜਾ ਨੇ ਸਾਲ ਦੀ ਸ਼ੁਰੂਆਤ ਦੱਖਣੀ ਅਫਰੀਕਾ ’ਚ ਪੋਚ ਟੂਰਨਾਮੈਂਟ ਵਿਚ 84.52 ਮੀਟਰ ਦੇ ਥਰੋਅ ਨਾਲ ਜਿੱਤ ਨਾਲ ਕੀਤੀ ਪਰ ਇਸ ਤੋਂ ਬਾਅਦ ਉਸਨੂੰ ਦੋਹਾ ’ਚ ਜਰਮਨੀ ਦੇ ਜੂਲੀਅਨ ਵੇਬਰ ਅਤੇ ਜਾਨੁਸਜ਼ ਕੁਸੋਕਿੰਸਕੀ ਮੈਮੋਰੀਅਲ ਤੋਂ ਪਿੱਛੇ ਰਹਿਣਾ ਪਿਆ। ਉਹ ਦੋਹਾ ’ਚ ਦੋ ਵਾਰ ਦੂਜੇ ਸਥਾਨ ’ਤੇ ਰਿਹਾ ਅਤੇ ਜਾਨੁਸਜ਼ ’ਚ ਉਸਦਾ ਥਰੋਅ 84.14 ਮੀਟਰ ਸੀ। ਹਾਲਾਂਕਿ ਉਸਨੇ ਪੈਰਿਸ ਡਾਇਮੰਡ ਲੀਗ ’ਚ ਸ਼ਾਨਦਾਰ ਵਾਪਸੀ ਕੀਤੀ ਅਤੇ ਆਪਣੀ ਪਹਿਲੀ ਕੋਸ਼ਿਸ਼ ’ਚ ਹੀ ਲੀਡ ਲੈ ਕੇ ਮੈਚ ਜਿੱਤ ਲਿਆ।

Read More : 150 ਤੋਂ ਵੱਧ ਨਸ਼ਾ ਸਮੱਗਲਰਾਂ ਦੀਆਂ ਜਾਅਲੀ ਜ਼ਮਾਨਤਾਂ ਕਰਾਉਣ ਵਾਲੇ 9 ਕਾਬੂ

Leave a Reply

Your email address will not be published. Required fields are marked *