Neeraj Chopra

ਨੀਰਜ ਚੋਪੜਾ ਭਾਰਤੀ ਫ਼ੌਜ ਵਿਚ ਬਣੇ ਲੈਫ਼ਟੀਨੈਂਟ ਕਰਨਲ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਤਾ ਸਨਮਾਨ

ਨਵੀਂ ਦਿੱਲੀ, 22 ਅਕਤੂਬਰ : ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਭਾਰਤੀ ਫ਼ੌਜ ਵਿਚ ਲੈਫ਼ਟੀਨੈਂਟ ਕਰਨਲ ਬਣ ਗਏ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਹੈ। ਇਸ ਮੌਕੇ ਫ਼ੌਜ ਮੁਖੀ ਉਪੇਂਦਰ ਦਿਵੇਦੀ ਵੀ ਮੌਜੂਦ ਰਹੇ। ਨੀਰਜ ਚੋਪੜਾ 26 ਅਗਸਤ 2016 ਨੂੰ ਫ਼ੌਜ ਵਿੱਚ ਨਾਇਬ ਸੂਬੇਦਾਰ ਬਣੇ। 2021 ਵਿੱਚ, ਉਨ੍ਹਾਂ ਨੂੰ ਸੂਬੇਦਾਰ ਵਜੋਂ ਤਰੱਕੀ ਦਿੱਤੀ ਗਈ।

ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਅਰਜੁਨ ਪੁਰਸਕਾਰ ਅਤੇ ਖੇਲ ਰਤਨ ਵੀ ਮਿਲ ਚੁੱਕਿਆ ਹੈ। ਟੋਕੀਓ ਓਲੰਪਿਕ ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ, ਉਨ੍ਹਾਂ ਨੂੰ ਫ਼ੌਜ ਵੱਲੋਂ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

2022 ਵਿੱਚ, ਨੀਰਜ ਨੂੰ ਸੂਬੇਦਾਰ ਮੇਜਰ ਦੇ ਅਹੁਦੇ ‘ਤੇ ਤਰੱਕੀ ਮਿਲੀ। ਨੀਰਜ ਚੋਪੜਾ ਦੁਨੀਆ ਦਾ ਨੰਬਰ 2 ਜੈਵਲਿਨ ਥ੍ਰੋਅਰ ਹੈ ਅਤੇ ਉਸਨੇ ਲਗਾਤਾਰ ਦੋ ਓਲੰਪਿਕ ਖੇਡਾਂ ਵਿੱਚ ਭਾਰਤ ਲਈ ਤਗਮੇ ਜਿੱਤੇ ਹਨ।

ਨੀਰਜ ਨੇ ਪੈਰਿਸ ਓਲੰਪਿਕ ਵਿੱਚ ਚਾਂਦੀ ਅਤੇ ਟੋਕੀਓ ਓਲੰਪਿਕ ਵਿੱਚ ਸੋਨ ਤਮਗਾ ਜਿੱਤਿਆ। ਉਸ ਨੇ ਵਿਸ਼ਵ ਚੈਂਪੀਅਨਸ਼ਿਪ, ਏਸ਼ੀਅਨ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਵਰਗੇ ਵਿਸ਼ਵ ਪੱਧਰੀ ਟੂਰਨਾਮੈਂਟਾਂ ਵਿੱਚ ਭਾਰਤ ਲਈ ਸੋਨ ਤਮਗੇ ਵੀ ਜਿੱਤੇ ਹਨ।

Read More : ਦੀਵਾਲੀ ਦੀ ਰਾਤ ਝੁੱਗੀਆਂ ’ਚ ਬਣੀਆਂ 2 ਦੁਕਾਨਾਂ ਨੂੰ ਲੱਗੀ ਅੱਗ

Leave a Reply

Your email address will not be published. Required fields are marked *