ਗਵਾਲੀਅਰ, 16 ਅਕਤੂਬਰ -ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲੇ ’ਚ ਇਕ ਮੁਸਲਮਾਨ ਮਹਿਲਾ ਪੁਲਸ ਅਧਿਕਾਰੀ ਦੇ ਇਕ ਮਾਮਲੇ ਦੇ ਨਿਪਟਾਰੇ ਦੌਰਾਨ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਨਾਲ ਜੁੜੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ’ਚ ਕੁਝ ਵਕੀਲ ਮੁਸਲਮਾਨ ਮਹਿਲਾ ਅਧਿਕਾਰੀ ਹਿਨਾ ਖਾਨ ਨੂੰ ਸਨਾਤਨ ਵਿਰੋਧੀ ਦੱਸਦੇ ਹੋਏ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਾਉਂਦੇ ਹੋਏ ਸੁਣਾਈ ਦੇ ਰਹੇ ਹਨ। ਉਨ੍ਹਾਂ ਵਕੀਲਾਂ ਦੇ ਜਵਾਬ ’ਚ ਹਿਨਾ ਖਾਨ ਇਹ ਕਹਿੰਦੇ ਹੋਏ ਸੁਣਾਈ ਦੇ ਰਹੀ ਹੈ ਕਿ ਇਹ ਸਨਾਤਨ ਵਿਰੋਧ ਨਾਲ ਜੁੜਿਆ ਮਾਮਲਾ ਨਹੀਂ ਹੈ।
ਇਸ ਦੇ ਨਾਲ ਹੀ ਉਹ ਖੁਦ ਵੀ ਇਹ ਨਾਅਰੇ ਲਾਉਣ ਲੱਗਦੀ ਹੈ। ਇਸ ਤੋਂ ਬਾਅਦ ਸਾਰੇ ਵਕੀਲ ਚੁੱਪ ਹੋ ਗਏ ਅਤੇ ਜਿਸ ਆਯੋਜਨ ਨੂੰ ਲੈ ਕੇ ਵਿਵਾਦ ਹੋ ਰਿਹਾ ਸੀ, ਉਸ ਨੂੰ ਟਾਲ ਦਿੱਤਾ ਗਿਆ।
ਦਰਅਸਲ ਇਹ ਪੂਰਾ ਮਾਮਲਾ ਗਵਾਲੀਅਰ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਨਿਲ ਮਿਸ਼ਰਾ ਵੱਲੋਂ ਡਾ. ਭੀਮ ਰਾਓ ਅੰਬੇਡਕਰ ਨੂੰ ਲੈ ਕੇ ਕੀਤੀ ਗਈ ਇਕ ਕਥਿਤ ਵਿਵਾਦਿਤ ਟਿੱਪਣੀ ਨਾਲ ਜੁੜਿਆ ਹੈ।
Read More : ਪੰਜਾਬ ਵਿਚ ਆਪਸੀ ਭਾਈਚਾਰਾ, ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ : ਮੁੱਖ ਮੰਤਰੀ